
Samantha Ruth Prabhu new picture 'Shaakuntalam': ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਲੰਮੇ ਸਮੇਂ ਤੱਕ ਬਿਮਾਰੀ ਤੋਂ ਲੜਨ ਮਗਰੋਂ ਆਪਣੀ ਨਵੀਂ ਫ਼ਿਲਮ ਸ਼ਕੁੰਤਲਮ ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰਾ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਹੁਣ ਅਦਾਕਾਰਾ ਨੇ ਫ਼ਿਲਮ ਤੋਂ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।

ਅਦਾਕਾਰਾ ਸਮਾਂਥਾ ਪ੍ਰਭੂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਮਾਂਥਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਫ਼ਿਲਮ ਸ਼ਕੁੰਤਲਮ ਤੋਂ ਇੱਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
ਅਦਾਕਾਰਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿੱਖਿਆ, #ਮੱਲਿਕਾ ਤੇਰੇ ਲਈ 🤍# ਸ਼ਕੁੰਤਲਮ" ਸਮਾਂਥਾ ਵੱਲੋਂ ਸੇਅਰ ਕੀਤੀ ਇਸ ਨਵੀਂ ਤਸਵੀਰ ਵਿੱਚ ਉਹ ਚਿੱਟੇ ਰੰਗ ਦੇ ਰਿਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਸਮਾਂਥਾ ਬਿਨਾਂ ਮੇਅਕਪ ਤੋਂ ਵੀ ਬੇਹੱਦ ਖੂਬਸੂਰਤ ਵਿਖਾਈ ਦੇ ਰਹੀ ਹੈ ਤੇ ਉਸ ਨੇ ਪੀਲੇ ਰੰਗ ਦੇ ਫੁੱਲਾਂ ਨਾਲ ਬਣੇ ਖੂਬਸੂਰਤ ਗਹਿਣੇ ਪਾ ਕੇ ਸਜੀ ਹੋਈ ਹੈ।

ਦਰਅਸਲ ਸਮਾਂਥਾ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਉਸ ਦੀ ਫ਼ਿਲਮ ਸ਼ਕੁੰਤਲਮ ਦੇ ਪਹਿਲੇ ਗੀਤ 'ਮੱਲਿਕਾ ਮੱਲਿਕਾ' ਦਾ ਕਵਰ ਹੈ। ਦੱਸ ਦਈਏ ਕਿ ਗੀਤ 'ਮੱਲਿਕਾ ਮੱਲਿਕਾ' ਬੁੱਧਵਾਰ ਨੂੰ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਰਾਮਿਆ ਬੇਹਾਰਾ ਨੇ ਗਾਇਆ ਹੈ ਤੇ ਇਹ ਗੀਤ, ਮਨੀ ਸ਼ਰਮਾ ਵੱਲੋਂ ਨਿਰਦੇਸ਼ਤ ਹੈ ਅਤੇ ਇਸ ਦੇ ਬੋਲ ਚੈਤੰਨਿਆ ਪ੍ਰਸਾਦ ਵੱਲੋਂ ਲਿਖੇ ਗਏ ਹਨ।
ਸਮਾਂਥਾ ਵੱਲੋਂ ਪੋਸਟ ਸਾਂਝੀ ਕਰਨ ਤੋਂ ਤੁਰੰਤ ਬਾਅਦ, ਫੈਨਜ਼ ਨੇ ਰੈਡ ਹਾਰਟ ਅਤੇ ਫਾਇਰ ਈਮੋਜੀਸ ਨਾਲ ਕਮੈਂਟ ਕਰਦੇ ਹੋਏ ਫੈਨਜ਼ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਸਮਾਂਥਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ, ""ਬਿਨਾਂ ਸ਼ੱਕ ਤੁਸੀਂ ਇਸ ਯੁੱਗ ਦੀ ਰਾਣੀ ਹੋ। ਪੈਨ-ਇੰਡੀਆ ਮਿੱਥ..." ਇੱਕ ਹੋਰ ਨੇ ਲਿਖਿਆ, " ਸਮਾਂਥਾ ਬਿਨਾ ਮੇਅਕਪ ਦੇ ਸਾਧਾਰਣ ਲੁੱਕ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ। "

ਕਾਲੀਦਾਸ ਦੇ ਮਸ਼ਹੂਰ ਸੰਸਕ੍ਰਿਤ ਨਾਟਕ 'ਅਭਿਜਨਾ ਸ਼ਕੁੰਤਲਮ' 'ਤੇ ਆਧਾਰਿਤ, ਇਹ ਫ਼ਿਲਮ ਪੁਰਸਕਾਰ ਜੇਤੂ ਫ਼ਿਲਮ ਨਿਰਮਾਤਾ ਗੁਣਸ਼ੇਖਰ (ਰੁਧਰਾਮ...) ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫ਼ਿਲਮ 'ਚ ਅਭਿਨੇਤਰੀ ਸਮਾਂਥਾ ਦੇ ਨਾਲ ਅਦਾਕਾਰ ਦੇਵ ਮੋਹਨ ਵੀ ਨਜ਼ਰ ਆਉਣ ਵਾਲੇ ਹਨ।
ਫ਼ਿਲਮ 'ਚ ਜਿੱਥੇ ਸਮਾਂਥਾ ਸ਼ਕੁੰਤਲਾ ਦੇ ਕਿਰਦਾਰ 'ਚ ਨਜ਼ਰ ਆਵੇਗੀ ਉਥੇ ਹੀ ਦੇਵ ਮੋਹਨ ਦੁਸ਼ਯੰਤ ਦਾ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਫ਼ਿਲਮ 'ਚ ਅੱਲੂ ਅਰਜੁਨ ਦੀ ਬੇਟੀ ਪ੍ਰਿੰਸ ਭਾਰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।ਫੈਨਜ਼ ਅਦਾਕਾਰ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਹ ਫ਼ਿਲਮ 17 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
View this post on Instagram