ਰਾਖੀ ਸਾਵੰਤ ਦੀ ਮਾਂ ਦੇ ਦਿਹਾਂਤ ‘ਤੇ ਰਾਖੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਨ ਕਰਕੇ ਟ੍ਰੋਲ ਹੋਈ ਸੰਭਾਵਨਾ ਸੇਠ

Written by  Shaminder   |  January 30th 2023 04:13 PM  |  Updated: January 30th 2023 04:18 PM

ਰਾਖੀ ਸਾਵੰਤ ਦੀ ਮਾਂ ਦੇ ਦਿਹਾਂਤ ‘ਤੇ ਰਾਖੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਨ ਕਰਕੇ ਟ੍ਰੋਲ ਹੋਈ ਸੰਭਾਵਨਾ ਸੇਠ

ਰਾਖੀ ਸਾਵੰਤ (Rakhi Sawnt) ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਅਦਾਕਾਰਾ ਦੀ ਮਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦੁੱਖ ਜਤਾਇਆ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਉਸ ਦੀ ਮਾਂ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ ।

Rakhi Sawant’s Mother’s funeral

ਹੋਰ ਪੜ੍ਹੋ : ਜਾਵੇਦ ਅਖਤਰ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸੱਚ ਬੋਲਣ ਵਾਲੇ ਤੋਂ ਡਰਦੇ ਨੇ ਲੋਕ’

ਤਸਵੀਰਾਂ ਸ਼ੇਅਰ ਕਰਨ ‘ਤੇ ਟ੍ਰੋਲ ਹੋਈ ਸੰਭਾਵਨਾ ਸੇਠ

ਬੀਤੇ ਦਿਨ ਅਦਾਕਾਰਾ ਸੰਭਾਵਨਾ ਸੇਠ ਨੇ ਵੀ ਰਾਖੀ ਸਾਵੰਤ ਦੀ ਮਾਂ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਇੱਕ ਭਾਵੁਕ ਨੋਟ ਸਾਂਝਾ ਕੀਤਾ ਸੀ ।ਉਸ ਨੇ ਲਿਖਿਆ ਕਿ ‘ਮੈਂ ਹੁਣੇ ਰਾਖੀ ਨੂੰ ਮਿਲੀ ।ਮੈਂ ਉਦਾਸ ਹਾਂ । ਰਾਖੀ ਤੇਰੇ ਨਾਲ ਮੇਰੀ ਡੂੰਘੀ ਸੰਵੇਦਨਾ ਹੈ । ਮੈਂ ਤੇਰੇ ਦੁੱਖ ਨੂੰ ਸਮਝ ਸਕਦੀ ਹਾਂ’ ।

Rakhi Sawant’s Mother’s funeral image

ਹੋਰ ਪੜ੍ਹੋ : ਜੈਜ਼ੀ ਬੀ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਪੂਰੇ ਹੋਣ ‘ਤੇ ਵਧਾਈ

ਇਸ ਤੋਂ ਇਲਾਵਾ ਅਦਾਕਾਰਾ ਨੇ ਇਸ ਨੋਟ ‘ਚ ਹੋਰ ਵੀ ਬਹੁਤ ਕੁਝ ਲਿਖਿਆ । ਪਰ ਅਦਾਕਾਰਾ ਨੇ ਇਸ ਨੋਟ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ । ਜੋ ਕਿ ਉਸ ਨੇ ਰਾਖੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਪਰ ਅਦਾਕਾਰਾ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।

ਲੋਕਾਂ ਦਾ ਕਹਿਣਾ ਕਿ ਅਜਿਹੇ ਮੌਕੇ ‘ਤੇ ਤਸਵੀਰਾਂ ਕੌਣ ਖਿਚਵਾਉਂਦਾ ਹੈ । ਅਜਿਹੇ ‘ਚ ਕਈ ਲੋਕ ਸੰਭਾਵਨਾ ਸੇਠ ਦੀ ਹਿਮਾਇਤ ‘ਚ ਵੀ ਅੱਗੇ ਆਏ ।

inside image of rakhi sawant miscarriage

ਕਾਫੀ ਸਮੇਂ ਤੋਂ ਬੀਮਾਰ ਸੀ ਰਾਖੀ ਦੀ ਮਾਂ

ਦੱਸ ਦਈਏ ਕਿ ਰਾਖੀ ਸਾਵੰਤ ਦੀ ਮਾਂ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਚੱਲ ਰਹੀ ਸੀ । ਜਿਸ ਦਾ ਇਲਾਜ ਅਦਾਕਾਰਾ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ । ਰਾਖੀ ਬੀਤੇ ਦਿਨੀਂ ਆਪਣੀ ਮਾਂ ਦੀ ਸਿਹਤਮੰਦੀ ਦੇ ਲਈ ਦੁਆ ਕਰਨ ਦੇ ਲਈ ਮਸਜਿਦ ਵੀ ਗਈ ਸੀ। ਪਰ ਅਫਸੋਸ ਉਸ ਦੀਆਂ ਦੁਆਵਾਂ ਪ੍ਰਮਾਤਮਾ ਦੇ ਘਰ ਕਬੂਲ ਨਹੀਂ ਹੋਈਆਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network