
ਪੰਜਾਬ ਦੇ ਦੋ ਮਸ਼ਹੂਰ ਸਿਤਾਰੇ ਸੰਦੀਪ ਨੰਗਲ ਅੰਬੀਆ (Sandeep Nangal Ambia) ਅਤੇ ਸਿੱਧੂ ਮੂਸੇਵਾਲਾ (Sidhu Moose Wala) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਇਨ੍ਹਾਂ ਸਿਤਾਰਿਆਂ ਨੂੰ ਇੱਕੋ ਫਰੇਮ ‘ਚ ਵੇਖ ਸਕਦੇ ਹੋ ।ਸੰਦੀਪ ਨੰਗਲ ਅੰਬੀਆ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਅਨੰਦ ਮਾਣਦੇ ਹੋਏ ਦਿਖਾਈ ਦੇ ਰਿਹਾ ਹੈ । ਵੀਡੀਓ ‘ਚ ਹੋਰ ਵੀ ਕਈ ਲੋਕ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਅਮਰ ਨੂਰੀ ਨੇ ਬੀਰ ਸਿੰਘ ਦੇ ਵਿਆਹ ‘ਤੇ ਖੂਬ ਪਾਇਆ ਸੀ ਗਿੱਧਾ, ਗਾਇਕਾ ਨੇ ਜੋੜੀ ਨੂੰ ਵਿਆਹੁਤਾ ਜੀਵਨ ਲਈ ਦਿੱਤੀ ਵਧਾਈ
ਇਸ ਵੀਡੀਓ ਨੂੰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਦੋਵਾਂ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ । ਅਫਸੋਸ ਦੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸਿਤਾਰੇ ਦੁਨੀਆ ‘ਤੇ ਮੌਜੂਦ ਨਹੀਂ ਹਨ । ਪਰ ਇੱਕ ਆਪਣੀ ਗਾਇਕੀ ਕਰਕੇ ਅਤੇ ਦੂਜਾ ਕਬੱਡੀ ਦੇ ਖੇਤਰ ‘ਚ ਆਪਣੀਆਂ ਮਾਰੀਆਂ ਮੱਲਾਂ ਦੇ ਕਾਰਨ ਪ੍ਰਸਿੱਧ ਹੈ ।

ਹੋਰ ਪੜ੍ਹੋ : ਸੋਨਮ ਬਾਜਵਾ ਦੇਸੀ ਅੰਦਾਜ਼ ‘ਚ ਆਈ ਨਜ਼ਰ, ‘ਰਾਣੀ’ ਬਣ ਕੇ ਖੂਬ ਖੱਟ ਰਹੀ ਦਰਸ਼ਕਾਂ ਦਾ ਪਿਆਰ
ਦੋਵਾਂ ਨੇ ਆਪੋ ਆਪਣੇ ਖੇਤਰ ‘ਚ ਖੂਬ ਨਾਮ ਕਮਾਇਆ ਹੈ ਅਤੇ ਮੌਤ ਤੋਂ ਬਾਅਦ ਵੀ ਦੋਵਾਂ ਦੀ ਖੂਬ ਚਰਚਾ ਹੋ ਰਹੀ ਹੈ ।ਸੰਦੀਪ ਨੰਗਲ ਅੰਬੀਆਂ ਦਾ ਮਾਰਚ ਮਹੀਨੇ ‘ਚ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਕਬੱਡੀ ਟੂਰਨਾਮੈਂਟ ‘ਚ ਭਾਗ ਲੈ ਰਿਹਾ ਸੀ ।
ਪਰ ਉਹ ਇਸ ਟੂਰਨਾਮੈਂਟ ਚੋਂ ਬਾਹਰ ਨਿਕਲਿਆ ਹੀ ਸੀ ਕਿ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ । ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ । ਉਸ ਦਾ ਕਤਲ ਉਸ ਵੇਲੇ ਕਰ ਦਿੱਤਾ ਗਿਆ ਜਦੋਂ ਉਹ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਿਹਾ ਸੀ, ਪਰ ਪਿੰਡ ਜਵਾਹਰਕੇ ਦੇ ਨਜ਼ਦੀਕ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।
View this post on Instagram