ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਟੈਲੀਵਿਜ਼ਨ ਦੀ ਦੁਨੀਆ 'ਚ ਐਂਟਰੀ

written by Rupinder Kaler | January 02, 2019

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਟੈਲੀਵਿਜ਼ਨ ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਹਨ । ਭਾਵੇਂ ਉਹਨਾਂ ਲਈ ਇਹ ਫੀਲਡ ਨਵਾਂ ਹੈ ਪਰ ਉਹ ਇਸ ਸਭ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਇਸ ਤੋਂ ਪਹਿਲਾਂ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਇੱਕ ਫ਼ਿਲਮ ਵੀ ਬਣ ਚੁੱਕੀ ਹੈ । ਇਸ ਫ਼ਿਲਮ ਦਾ ਨਾਂ 'ਸੂਰਮਾ' ਸੀ । ਇਸ ਫਿਲਮ ਵਿੱਚ ਸੰਦੀਪ ਦਾ ਕਿਰਦਾਰ ਪੰਜਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਨਿਭਾਇਆ ਸੀ।

Sandeep Singh Sandeep Singh

ਪਰ ਹੁਣ ਸੰਦੀਪ ਸਿੰਘ ਟੀਵੀ ਸ਼ੋਅ 'ਰੋਡੀਜ਼ ਰਿਅਲ ਹੀਰੋਜ਼' ਦੇ ਨਾਲ ਛੋਟੇ ਪਰਦੇ 'ਤੇ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਫੀਲਡ ਨਾਲ ਜੁੜ ਕੇ ਖੁਸ਼ ਹਨ। ਸੰਦੀਪ ਇਸ ਸ਼ੋਅ ਦੇ 16ਵੇਂ ਸੀਜ਼ਨ ਨਾਲ ਇੱਕ ਗੈਂਗਲੀਡਰ ਦੇ ਤੌਰ 'ਤੇ ਜੁੜਣਗੇ।ਇਸ ਸਭ ਨੂੰ ਲੈ ਕੇ ਸੰਦੀਪ ਨੇ ਕਿਹਾ ਹੈ ਕਿ , 'ਉਹ ਅਜੇ ਵੀ ਉਨ੍ਹਾਂ ਲੋਕਾਂ 'ਚ ਪੂਰਾ ਯਕੀਨ ਰੱਖਦਾ ਹਾਂ, ਜੋ ਆਪਣੀ ਮਿਹਨਤ ਨਾਲ ਕੁਝ ਬਣਦੇ ਹਨ ਅਤੇ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਪੂਰਾ ਕਰਦੇ ਹਨ"।

https://www.youtube.com/watch?v=c7MwlTFQBEQ

ਉਨ੍ਹਾਂ ਨੇ ਕਿਹਾ ਹੈ ਕਿ "ਇਹ ਇੱਕ ਨਵਾਂ ਤਜ਼ਰਬਾ ਹੋਣ ਵਾਲਾ ਹੈ ਅਤੇ ਉਹ ਇਸ ਸਭ ਨੂੰ ਲੈ ਕੇ ਉਤਸ਼ਾਹਿਤ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਟੀਵੀ ਤੇ ਅਜਿਹਾ ਕੁਝ ਨਹੀਂ ਕੀਤਾ ।

You may also like