ਇਸ ਤਰ੍ਹਾਂ ਦੀ ਸੀ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਦੀ ਲਵ ਸਟੋਰੀ, ਸੰਜੇ ਦੱਤ ਨੇ ਇਹ ਗੱਲ ਕਹਿ ਕੇ ਛੁਡਾ ਲਿਆ ਮਾਧੁਰੀ ਤੋਂ ਖਹਿੜਾ

written by Rupinder Kaler | August 09, 2021

90 ਦੇ ਦਹਾਕੇ ਵਿੱਚ ਸੰਜੇ ਦੱਤ (Sanjay Dutt ) ਅਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਸੁਪਰਹਿੱਟ ਸੀ । ਫ਼ਿਲਮਾਂ ਵਿੱਚ ਕੰਮ ਕਰਦੇ ਹੋਏ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ । ਭਾਵੇਂ ਮਾਧੁਰੀ ਤੇ ਸੰਜੇ (Sanjay Dutt ) ਨੇ ਕਦੇ ਵੀ ਨਹੀਂ ਸੀ ਕਬੂਲ ਕੀਤਾ ਕਿ ਉਹਨਾਂ ਵਿੱਚ ਕੁਝ ਚੱਲ ਰਿਹਾ ਹੈ ਪਰ ਸਭ ਨੂੰ ਇਸ ਜੋੜੀ ਦੀ ਹਰ ਖ਼ਬਰ ਰਹਿੰਦੀ ਸੀ । ਯਾਸੀਰ ਉਸਮਾਨ ਦੀ ਕਿਤਾਬ ਮੁਤਾਬਿਕ ਸੰਜੇ (Sanjay Dutt ) ਤੇ ਮਾਧੁਰੀ ਦੀ ਫ਼ਿਲਮ ਦੇ ਇੱਕ ਡਾਇਰੈਕਟਰ ਨੇ ਕਿਹਾ ਸੀ ,ਸੰਜੇ ਹਮੇਸ਼ਾ ਮਾਧੁਰੀ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਸਨ ਤੇ ਉਸ ਦੇ ਕੰਨਾਂ ਵਿੱਚ ਆਈ ਲਵ ਯੂ ਬੋਲਦੇ ਸਨ ।

ਹੋਰ ਪੜ੍ਹੋ :

ਕਦੇ ਕਿਰਾਏ ਦੇ ਕਮਰੇ ‘ਚ ਰਹਿੰਦਾ ਸੀ ਗਾਇਕ ਲਾਭ ਹੀਰਾ, ਇਸ ਤਰ੍ਹਾਂ ਬਦਲੀ ਜ਼ਿੰਦਗੀ, ਜਾਣੋ ਪੂਰੀ ਕਹਾਣੀ

ਜਦੋਂ 1993 ਵਿੱਚ ਸੰਜੇ ਜੇਲ੍ਹ ਵਿੱਚੋਂ ਬਾਹਰ ਆਏ ਸਨ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਉਹਨਾਂ ਤੇ ਮਾਧੁਰੀ ਦੇ ਵਿਚਕਾਰ ਕੋਈ ਅਫੇਅਰ ਨਹੀਂ ਸੀ । ਸੰਜੇ ਨੇ ਕਿਹਾ ਸੀ ਕਿ ਉਹ ਮਾਧੁਰੀ ਤੋਂ ਮੁਆਫ਼ੀ ਮੰਗਣਗੇ ਕਿ ਉਸ ਦਾ ਨਾਂਅ ਮਾਧੁਰੀ ਦੇ ਨਾਲ ਜੁੜਿਆ । ਇਹ ਖ਼ਬਰ ਫ਼ਿਲਮ ਸਾਜਨ ਦੇ ਸਮਂੇ ਸਾਹਮਣੇ ਆਈ ਸੀ । ਫ਼ਿਲਮ ਡਾਇਰੈਕਟਰ ਸੁਭਾਸ਼ ਘਈ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਸੀ 'ਉਹ ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਸੰਜੇ ਕਦੇ ਵੀ ਮਾਧੁਰੀ ਦੇ ਨਾਲ ਵਿਆਹ ਨਹੀਂ ਕਰੇਗਾ ਕਿਉਂਕਿ ਸੰਜੇ ਕਦੇ ਵੀ ਨਹੀਂ ਚਾਹੇਗਾ ਕਿ ਉਸ ਦੀ ਪਤਨੀ ਫ਼ਿਲਮਾਂ ਵਿੱਚ ਕੰਮ ਕਰੇ' ਇਸ ਸਵਾਲ ਤੇ ਸੰਜੇ ਨੇ ਕਿਹਾ ਸੀ ਕਿ ਸੁਭਾਸ਼ ਘਈ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ।

ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ । ਸੰਜੇ ਨੇ 1987 ਵਿੱਚ ਰਿਚਾ ਸ਼ਰਮਾ ਦੇ ਨਾਲ ਵਿਆਹ ਕੀਤਾ ਸੀ ਉਸ ਨੇ ਸੰਜੇ ਲਈ ਆਪਣਾ ਫ਼ਿਲਮੀ ਕਰੀਅਰ ਵੀ ਛੱਡ ਦਿੱਤਾ ਸੀ । ਪਰ ਦੋਹਾਂ ਦੇ ਰਿਸ਼ਤੇ ਤੇ ਉਦੋਂ ਬਰੇਕ ਲੱਗ ਗਈ ਜਦੋਂ ਰਿਚਾ ਨੂੰ ਕੈਂਸਰ ਹੋ ਗਿਆ ।ਰਿਚਾ ਆਪਣਾ ਇਲਾਜ਼ ਕਰਵਾਉਣ ਲਈ ਤਿੰਨ ਸਾਲ ਲਈ ਅਮਰੀਕਾ ਚਲੀ ਗਈ ਜਦੋਂ ਵਾਪਿਸ ਆਈ ਤਾਂ ਸੰਜੇ ਤੇ ਮਾਧੁਰੀ ਦੇ ਅਫੇਅਰ ਦੀਆਂ ਖ਼ਬਰਾਂ ਹਰ ਪਾਸੇ ਗਰਮਾਈਆਂ ਹੋਈਆਂ ਸਨ । ਰਿਚਾ ਇਹਨਾਂ ਖ਼ਬਰਾਂ ਕਰਕੇ ਪੂਰੀ ਤਰ੍ਹਾਂ ਟੁੱਟ ਗਈ ਸੀ । ਰਿਚਾ ਦੀ ਭੈਣ ਨੇ ਇੱਕ ਇੰਟਰਵਿਊ ਵਿੱਚ ਰਿਚਾ ਤੇ ਸੰਜੇ ਦੇ ਰਿਸ਼ਤੇ ਦੇ ਟੁੱਟਣ ਪਿੱਛੇ ਮਾਧੁਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ।

0 Comments
0

You may also like