ਸੰਜੇ ਦੱਤ ਦੀ ਫਲਿਊਡ ਰਿਪੋਰਟ ਆਈ ਸਾਹਮਣੇ, ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

written by Shaminder | August 14, 2020 05:06pm

ਸੰਜੇ ਦੱਤ ਲਈ ਮੰਗਲਵਾਰ ਦਾ ਦਿਨ ਦੁੱਖਾਂ ਦਾ ਪਹਾੜ ਲੈ ਕੇ ਆਇਆ ਹੈ ।ਉਸ ਤੋਂ ਵੀ ਸ਼ਾਕਿੰਗ ਖਬਰ ਉਨ੍ਹਾਂ ਦੇ ਫੈਨਸ ਲਈ ਇਹ ਸੀ ਕਿ ਉਹ ਫ਼ਿਲਮਾਂ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਰਹੇ ਹਨ ।ਜਦੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੰਜੇ ਨੂੰ ਕੈਂਸਰ ਵਰਗੀ ਘਾਤਕ ਬਿਮਾਰੀ ਹੈ ਤਾਂ ਸੰਜੇ ਦੇ ਪ੍ਰਸ਼ੰਸਕਾਂ ‘ਚ ਨਮੋਸ਼ੀ ਫੈਲ ਗਈ ਅਤੇ ਉਨ੍ਹਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ।

https://www.instagram.com/p/CDvzBVAnKnx/

ਖਬਰਾਂ ਮੁਤਾਬਕ ਸੰਜੇ ਦੱਤ ਨੂੰ ਫੇਫੜਿਆਂ ਦਾ ਤੀਸਰੀ ਸਟੇਜ ਦਾ ਕੈਂਸਰ ਦੱਸਿਆ ਗਿਆ ਸੀ । ਪਰ ਹੁਣ ਖਬਰਾਂ ਇਹ ਵੀ ਹਨ ਸੰਜੇ ਨੂੰ ਸਟੇਜ-3 ਨਹੀਂ ਬਲਕਿ ਸਟੇਜ 4 ਦਾ ਲੰਗ ਕੈਂਸਰ ਹੈ । ਇਸ ਗੱਲ ਦਾ ਖੁਲਾਸਾ ਸੰਜੇ ਦੱਤ ਦੀ ਫਲਿਊਡ ਸੈਂਪਲ ਰਿਪੋਰਟ ਤੋਂ ਹੋਇਆ ਹੈ ।

https://www.instagram.com/p/CDakewnn8uR/

ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸੰਜੇ ਦੱਤ ਦਾ ਆਕਸੀਜਨ ਲੇਵਲ ਬਹੁਤ ਘੱਟ ਸੀ ਅਤੇ ਉਨ੍ਹਾਂ ਦੇ ਫੇਫੜਿਆਂ ‘ਚ ਫਲਿਊਡ ਜਮਾ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋਈ ਸੀ । ਜਿਸ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ 4 ਸਟੇਜ ਦਾ ਲੰਗ ਕੈਂਸਰ ਹੈ।

https://www.instagram.com/p/CC7p0ctDAC-/

You may also like