ਸੰਜੇ ਦੱਤ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਦਿੱਤੀ ਇਹ ਸਲਾਹ

Written by  Rupinder Kaler   |  June 27th 2019 05:07 PM  |  Updated: June 27th 2019 05:07 PM

ਸੰਜੇ ਦੱਤ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਦਿੱਤੀ ਇਹ ਸਲਾਹ

ਅਦਾਕਾਰ ਸੰਜੇ ਦੱਤ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਦੇਖੇ ਹਨ । ਸੰਜੇ ਦੱਤ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਦੌਰਾਂ ਤੋਂ ਗੁਜ਼ਰ ਚੁੱਕੇ ਹਨ ਤੇ ਹਾਲੇ ਵੀ ਸੁਧਰਨ ਦਾ ਯਤਨ ਕਰ ਰਹੇ ਹਨ । ਵਰਲਡ ਡਰੱਗ ਡੇਅ ਤੇ ਸੰਜੇ ਦੱਤ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ । ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ ।

https://www.instagram.com/p/BwHn0jKDE9-/?utm_source=ig_embed

ਇਹ ਵੀਡੀਓ ਸ਼ੇਅਰ ਕਰਦੇ ਹੋਏ ਸੰਜੇ ਦੱਤ ਨੇ ਕਿਹਾ ਹੈ ਕਿ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੇ ਤੁਹਾਨੂੰ ਨਸ਼ਾ ਕਰਨ ਲਈ ਉਕਸਾਉਂਦੇ ਹਨ । ਇਸ ਵੀਡੀਓ ਵਿੱਚ ਸੰਜੇ ਦੱਤ ਦੱਸਦੇ ਹਨ ਕਿ ਉਹ ਖੁਦ ਵੀ ਨਸ਼ੇ ਦੇ ਆਦੀ ਰਹੇ ਹਨ । ਇਸ ਪਾਗਲਪਣ ਪ੍ਰਤੀ ਤੁਹਾਨੂੰ ਚੇਤੰਨ ਕਰਦਾ ਹਾਂ ।

https://www.instagram.com/p/BzLkUpFHEkK/?utm_source=ig_web_copy_link

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੱਤ ਨਸ਼ੇ ਕਰਨ ਦੇ ਆਦੀ ਸਨ ਇਸ ਦਾ ਖੁਲਾਸਾ ਸੰਜੁ ਫ਼ਿਲਮ ਵਿੱਚ ਵੀ ਕੀਤਾ ਗਿਆ ਹੈ । ਸੰਜੇ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਲੰਕ ਫ਼ਿਲਮ ਵਿੱਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network