ਆਪਣੀ ਜ਼ਿੱਦ ਪੁਗਾਉਣ ਲਈ ਸੰਜੇ ਦੱਤ ਕਰਦੇ ਸਨ ਇਹ ਕੰਮ, ਮਾਂ ਪਿਓ ਨੂੰ ਕਈ ਵਾਰ ਹੋਣਾ ਪਿਆ ਸ਼ਰਮਿੰਦਾ

written by Rupinder Kaler | November 02, 2021

ਸੰਜੇ ਦੱਤ (sanjay dutt) ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਉਹਨਾਂ ਨੇ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਸੰਜੇ ਦੱਤ ਨੇ ਆਪਣੀ ਫਿਲਮ ਰੌਕੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਸੰਜੇ ਦੀਆਂ ਫ਼ਿਲਮਾਂ ਦੇ ਨਾਲ ਨਾਲ ਉਸ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਚਰਚਾ ਵਿੱਚ ਰਹੀ ਹੈ । ਹਰ ਕੋਈ ਜਾਣਦਾ ਹੈ ਕਿ ਸੰਜੇ ਦੱਤ ਸੁਨੀਲ ਦੱਤ (sunil-dutt) ਤੇ ਨਰਗਿਸ ਦੱਤ ਦੇ ਲਾਡਲੇ ਸਨ । ਇਸ ਕਰਕੇ ਸੰਜੇ ਦੱਤ ਦੀ ਹਰ ਜ਼ਿੱਦ ਪੂਰੀ ਕੀਤੀ ਜਾਂਦੀ ਸੀ । ਜਿਸ ਦੀ ਵਜ੍ਹਾ ਕਰਕੇ ਕਈ ਵਾਰ ਸੰਜੇ ਦੱਤ (sanjay dutt) ਦੇ ਮਾਤਾ ਪਿਤਾ ਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪਿਆ ਸੀ ।

nargis and sanjay dutt Pic Courtesy: Instagram

ਹੋਰ ਪੜ੍ਹੋ :

ਪੰਜਾਬੀ ਮਾਡਲ ਰੀਮਾ ਮੋਂਗਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਕਈ ਗਾਣਿਆਂ ਵਿੱਚ ਕਰ ਚੁੱਕੀ ਹੈ ਕੰਮ

Madhuri Dixit and Sanjay Dutt Madhuri Dixit and Sanjay Dutt

 

ਦਰਅਸਲ ਸੰਜੇ ਦੱਤ (sanjay dutt) ਆਪਣੀ ਜ਼ਿੱਦ ਪੂਰੀ ਕਰਨ ਲਈ ਸੜਕ ਤੇ ਲੇਟ ਜਾਂਦੇ ਸਨ । ਜਿਸ ਦਾ ਖੁਲਸਾ ਸੁਨੀਲ ਦੱਤ ਨੇ ਖੁਦ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ‘ਜੇਕਰ ਸੰਜੂ ਇੱਕ ਵਾਰ ਠਾਣ ਲਵੇ ਕਿ ਇਹ ਕੰਮ ਕਰਨਾ ਹੈ ਤਾਂ ਉਸ ਨੂੰ ਰੋਕਣਾ ਨਾਮੁਮਕਿਨ ਹੈ । ਉਹਨਾਂ ਨੇ ਦੱਸਿਆ ਕਿ ਅਸੀ ਇਟਲੀ ਵਿੱਚ ਸੀ, ਉਸ ਸਮੇਂ ਸੰਜੂ ਤਿੰਨ ਸਾਲ ਦਾ ਸੀ । ਅਸੀਂ ਬਜ਼ਾਰ ਵਿੱਚ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ । ਇਸੇ ਦੌਰਾਨ ਉਸ ਨੇ ਇੱਕ ਟਾਂਗਾ ਦੇਖ ਲਿਆ ।

sanjay dutt Pic Courtesy: Instagram

ਇਸ ਤੋਂ ਬਾਅਦ ਉਸ ਨੇ ਜ਼ਿੱਦ ਫੜ੍ਹ ਲਈ ਕਿ ਉਸ ਨੇ ਉਸ ਦੀ ਸਵਾਰੀ ਕਰਨੀ ਹੈ । ਅਸੀਂ ਉਸ ਬੰਦੇ ਨਾਲ ਮੀਟਿੰਗ ਕਰਨੀ ਸੀ ਪਰ ਸੰਜੂ (sanjay dutt) ਸੜਕ ਤੇ ਲੇਟ ਗਿਆ । ਲੋਕ ਸੰਜੂ ਨੂੰ ਦੇਖ ਕੇ ਕਹਿ ਰਹੇ ਸਨ ਕਿ ਕਠੋਰ ਮਾਂ ਬਾਪ ਹਨ । ਇਸ ਦੀ ਵਜ੍ਹਾ ਕਰਕੇ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ । ਇਸੇ ਦੌਰਾਨ ਮੀਟਿੰਗ ਵਾਲਾ ਬੰਦਾ ਆ ਗਿਆ ਤੇ ਉਸ ਨੇ ਪੁੱਛਿਆ ਕੀ ਹੋਇਆ ਤਾਂ ਅਸੀਂ ਪੂਰੀ ਗੱਲ ਦੱਸੀ । ਇਸ ਤੋਂ ਬਾਅਦ ਉਸ ਬੰਦੇ ਨੇ ਕਿਹਾ ਕਿ ਮੀਟਿੰਗ ਟਾਂਗੇ ਵਿੱਚ ਹੀ ਕਰ ਲੈਂਦੇ ਹਾਂ ।

You may also like