ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ‘ਤੇ ਪਾਈ ਜਿੱਤ, ਭਾਵੁਕ ਪੋਸਟ ਪਾਕੇ ਦੱਸਿਆ ਦਿਲ ਦਾ ਹਾਲ

Written by  Rupinder Kaler   |  October 21st 2020 05:04 PM  |  Updated: October 21st 2020 05:04 PM

ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ‘ਤੇ ਪਾਈ ਜਿੱਤ, ਭਾਵੁਕ ਪੋਸਟ ਪਾਕੇ ਦੱਸਿਆ ਦਿਲ ਦਾ ਹਾਲ

ਸੰਜੇ ਦੱਤ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਪੋਸਟ ਪਾ ਕੇ ਦਿੱਤੀ ਹੈ ।ਸੰਜੇ ਦੱਤ ਨੇ ਟਵਿੱਟਰ 'ਤੇ ਕੈਂਸਰ ਨਾਲ ਲੜਾਈ ਜਿੱਤਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਖ਼ਬਰ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦਿਆਂ ਮੇਰਾ ਦਿਲ ਸ਼ੁਕਰਗੁਜ਼ਾਰ ਹੋ ਗਿਆ।

sanjay

ਹੋਰ ਪੜ੍ਹੋ :

 

ਅੱਜ ਹੈ ਅਦਾਕਾਰ ਕਮਲ ਸਦਾਨਾ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਆਪਣੇ ਜਨਮ ਦਿਨ ਨੂੰ ਸਭ ਤੋਂ ਮਨਹੂਸ ਮੰਨਦੇ ਹਨ ਕਮਲ

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ, ਮੋਹਾਲੀ ਦੇ ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਇੱਕ ਤੋਂ ਬਾਅਦ ਇੱਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ, ਰੋਕੇ ’ਤੇ ਖੂਬ ਭੰਗੜੇ ਪਾਏ ਨੇਹਾ ਤੇ ਰੋਹਨਪ੍ਰੀਤ ਨੇ

sanjay

ਉਨ੍ਹਾਂ ਨੇ ਪਿਆਰ ਤੇ ਆਸ਼ੀਰਵਾਦ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਹੁਣ ਉਹ ਛੇਤੀ ਹੀ ਸ਼ੂਟਿੰਗ ਤੇ ਵਾਪਿਸ ਪਰਤਣ ਵਾਲੇ ਹਨ । 61ਸਾਲ ਦੇ ਸੰਜੇ ਦੱਤ ਦੀ ਪੀਟੀਆਈ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੂੰ ਕੈਂਸਰ ਫਰੀ ਦੱਸਿਆ ਗਿਆ ਹੈ । ਇਸ ਤੋਂ ਪਹਿਲਾਂ ਉਹਨਾਂ ਦੇ ਕਰੀਬੀ ਦੋਸਤ ਰਾਜ ਬਾਂਸਲ ਨੇ ਦੱਸਿਆ ਸੀ ਕਿ ਸੰਜੇ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ ਤੇ ਉਹ ਛੇਤੀ ਹੀ ਦਰਸ਼ਕਾਂ ਦੇ ਵਿੱਚ ਆਉਣ ਵਾਲੇ ਹਨ ।

sanjay

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੀ ਸਿਹਤ ਖ਼ਰਾਬ ਹੋਣ ਨਾਲ ਉਹਨਾਂ ਦੀ ਸਭ ਤੋਂ ਵੱਡੀ ਫ਼ਿਲਮ ਕੇਜੀਐੱਫ-2 ਦੀ ਸ਼ੂਟਿੰਗ ਰੁਕ ਗਈ ਸੀ । ਇਸ ਤੋਂ ਬਾਅਦ ਇੱਕ ਵਾਰ ਫਿਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਸੰਜੇ ਨੇ ਵੀ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਉਹ ਕੈਂਸਰ ਨੂੰ ਮਾਤ ਦੇਣਗੇ । ਸੰਜੇ ਦੇ ਪ੍ਰਸ਼ੰਸਕਾਂ ਲਈ ਇਹ ਚੰਗੀ ਖ਼ਬਰ ਹੈ ਤੇ ਉਹ ਇੱਕ ਵਾਰ ਫਿਰ ਸੰਜੇ ਨੂੰ ਵੱਡੇ ਪਰਦੇ ਤੇ ਦੇਖ ਸਕਣਗੇ ।

https://twitter.com/duttsanjay/status/1318844135348948993


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network