
Sanjay Dutt birthday wishes wife Maanayata Dutt: ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਪਤਨੀ ਮਾਨਿਅਤਾ ਦਾ ਅੱਜ 44ਵਾਂ ਜਨਮਦਿਨ ਹੈ। ਇਸ ਮੌਕੇ ਅਦਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਤਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸੰਜੇ ਨੇ ਮਾਨਿਅਤਾ ਦੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਅਤੇ ਪਿਆਰੀ ਜਿਹੀ ਕੈਪਸ਼ਨ ਪਾਈ ਹੈ। ਫੋਟੋ 'ਚ ਸੰਜੇ ਨੇ ਕਾਲੇ ਰੰਗ ਦੀ ਡੈਨਿਮ ਜੈਕੇਟ ਤੇ ਜੀਨ ਪਾਈ ਹੋਈ ਅਤੇ ਇਸ ਦੇ ਨਾਲ ਹੀ ਮਾਨਿਅਤਾ ਚਿੱਟੇ ਰੰਗ ਦੀ ਡਰੈੱਸ 'ਚ ਨਜ਼ਰ ਆਈ।
ਹੋਰ ਪੜ੍ਹੋ : ਆਲੀਆ ਭੱਟ ਨਹੀਂ 'ਆਲੀਆ ਕਪੂਰ' ਦੀ ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਮਚਾਈ ਧਮਾਲ, ਕਿਹਾ- ‘ਅੱਜ ਹੈ ਕਪੂਰ ਦਾ ਦਿਨ...’

ਸੰਜੇ ਨੇ ਫੋਟੋ ਦੇ ਕੈਪਸ਼ਨ 'ਚ ਲਿਖਿਆ, 'ਤੁਸੀਂ ਹੀ ਕਾਰਨ ਹੋ ਜੋ ਮੈਨੂੰ ਅਤੇ ਸਾਡੇ ਪਰਿਵਾਰ ਨੂੰ ਅੱਗੇ ਵਧਾਉਂਦੇ ਰਹਿੰਦੇ ਹਨ... ਇਕ ਸ਼ਾਨਦਾਰ ਵਿਅਕਤੀ ਹੋਣ ਲਈ ਤੁਹਾਡਾ ਧੰਨਵਾਦ।' ਸੰਜੇ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਹਰ ਕੋਈ ਮਾਨਿਅਤਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਵਿਆਹ ਤੋਂ ਪਹਿਲਾਂ ਮਾਨਿਅਤਾ ਅਤੇ ਸੰਜੇ ਨੇ 2 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਦੋਹਾਂ ਦਾ ਵਿਆਹ 11 ਫਰਵਰੀ 2008 ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਮਾਨਿਅਤਾ ਅਤੇ ਸੰਜੇ ਜੁੜਵਾਂ ਬੱਚਿਆਂ ਇਕਰਾ ਅਤੇ ਸ਼ਾਹਰਾਨ ਦੇ ਮਾਤਾ-ਪਿਤਾ ਬਣ ਗਏ। 44 ਸਾਲ ਦੀ ਮਾਨਿਅਤਾ ਨੇ ਸੰਜੇ ਦੱਤ ਦੇ ਹਰ ਸੁੱਖ-ਦੁੱਖ ‘ਚ ਸਾਥ ਦਿੱਤਾ।
ਮਾਨਿਅਤਾ ਨੇ ਸੰਜੇ ਦੱਤ ਦਾ ਉਸ ਸਮੇਂ ਸਮਰਥਨ ਕੀਤਾ ਜਦੋਂ ਉਹ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਅਤੇ ਆਪਣੇ ਪੁਰਾਣੇ ਕੇਸ ਕਰਕੇ ਸੰਜੂ ਬਾਬਾ ਨੂੰ ਜੇਲ੍ਹ ਜਾਣਾ ਪਿਆ ਸੀ। ਤੁਹਾਨੂੰ ਦੱਸ ਦੇਈਏ ਕਿ ਜਦੋਂ ਸੰਜੇ ਦੱਤ 2013 ‘ਚ ਜੇਲ੍ਹ ਗਏ ਤਾਂ ਦੋ ਬੱਚਿਆਂ ਦੀ ਮਾਂ ਮਾਨਿਅਤਾ ਨੇ ਦੁਨੀਆ ਨੂੰ ਦਿਖਾਇਆ ਕਿ ਉਹ ਕਿੰਨੀ ਮਜ਼ਬੂਤ ਹੈ ਅਤੇ ਸਾਢੇ ਤਿੰਨ ਸਾਲ ਤੱਕ ਬੱਚਿਆਂ ਨੂੰ ਇਕੱਲਿਆਂ ਪਾਲਿਆ ਹੈ। ਹੁਣ ਦੋਵੇਂ ਮਿਲਕੇ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰ ਰਹੇ ਹਨ।
View this post on Instagram