ਸੰਜੇ ਦੱਤ ਦੇ ਕੈਂਸਰ ਦਾ ਇਲਾਜ਼ ਕੀਮੋਥਰੈਪੀ ਨਾਲ ਨਹੀਂ ਬਲਕਿ ਇਸ ਤਕਨੀਕ ਨਾਲ ਹੋ ਰਿਹਾ ਹੈ, ਘੱਟਦੇ ਵਜ਼ਨ ਦਾ ਖੁੱਲਿਆ ਰਾਜ਼

written by Rupinder Kaler | October 09, 2020 12:26pm

ਸੰਜੇ ਦੱਤ ਏਨੀਂ ਦਿਨੀਂ ਸਭ ਤੋਂ ਵੱਡੀ ਜੰਗ ਲੜ ਰਹੇ ਹਨ । ਸੰਜੇ ਦੱਤ ਲੰਗ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਹਨ । ਬੀਤੇ ਦਿਨ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ । ਸੰਜੇ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਫ਼ਿਕਰਮੰਦ ਹਨ ।

sanjay

ਹੋਰ ਪੜ੍ਹੋ :

ਕੁਝ ਲੋਕਾਂ ਦਾ ਕਹਿਣਾ ਹੈ ਕਿ ਸੰਜੇ ਦੀ ਸਿਹਤ ਕੀਮੋਥਰੈਪੀ ਕਰਕੇ ਵਿਗੜਦੀ ਜਾ ਰਹੀ ਹੈ ਤੇ ਉਹਨਾਂ ਦਾ ਵਜ਼ਨ ਘੱਟ ਹੁੰਦਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਹੁਣ ਉਹਨਾਂ ਦੀ ਥਰੈਪੀ ਨੂੰ ਲੈ ਕੇ ਨਵੀਂ ਗੱਲ ਸਾਹਮਣੇ ਆਈ ਹੈ, ਜਿਸ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਕੁਝ ਘੱਟ ਸਕਦੀ ਹੈ ।

sanjay-dutt

ਸੰਜੇ ਦੇ ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਸੰਜੇ ਦੀ ਬਿਮਾਰੀ ਓਨੀਂ ਗੰਭੀਰ ਨਹੀਂ ਜਿੰਨੀ ਦੱਸੀ ਜਾ ਰਹੀ ਹੈ । ਉਹਨਾਂ ਦਾ ਵਜ਼ਨ ਸਿਰਫ 5 ਕਿੱਲੋ ਘਟਿਆ ਹੈ । ਸੰਜੇ ਦੇ ਕੈਂਸਰ ਦਾ ਇਲਾਜ਼ ਕੀਮੋ ਨਾਲ ਨਹੀਂ ਹੋ ਰਿਹਾ ਬਲਕਿ Immunotherapy ਨਾਲ ਹੋ ਰਿਹਾ ਹੈ ।

sanjay-dutt

ਕੀਮੋਥਰੈਪੀ ਨਾਲ ਕਿਸੇ ਮਰੀਜ਼ ਦੇ ਸਹੀ ਸੈੱਲ ਵੀ ਪ੍ਰਭਾਵਿਤ ਹੁੰਦੇ ਹਨ, ਜਿਸ ਨਾਲ ਮਰੀਜ਼ ਦਾ ਵਜਨ ਘੱਟ ਜਾਂਦਾ ਹੈ । ਪਰ Immunotherapy ਸਿਰਫ ਕੈਂਸਰ ਨੂੰ ਪੈਦਾ ਕਰਨ ਵਾਲੇ ਸੈਲਾਂ ਤੇ ਹੀ ਅਸਰ ਕਰਦੀ ਹੈ । ਇਸ ਨਾਲ ਮਰੀਜ਼ ਦੇ ਸਹੀ ਸੈੱਲ ਪ੍ਰਭਾਵਿਤ ਨਹੀਂ ਹੁੰਦੇ ।

You may also like