‘ਗੋਲਮਾਲ’ ਵਰਗੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਵੀ ਸੰਜੇ ਮਿਸ਼ਰਾ ਢਾਬੇ ’ਤੇ ਕਰਦੇ ਰਹੇ ਕੰਮ, ਇਹ ਸੀ ਵੱਡੀ ਵਜ੍ਹਾ
ਸੰਜੇ ਮਿਸ਼ਰਾ ਏਨੀ ਦਿਨੀਂ ਆਪਣੀ ਫ਼ਿਲਮ ‘ਕਾਮਯਾਬ’ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ । ਫ਼ਿਲਮ ਵਿੱਚ ਜੋ ਕਿਰਦਾਰ ਉਹਨਾਂ ਦਾ ਹੈ, ਉਹ ਕਿਤੇ ਨਾ ਕਿਤੇ ਉਹਨਾਂ ਦੀ ਹੀ ਕਹਾਣੀ ਹੈ । ਸੰਜੇ ਮਿਸ਼ਰਾ 1995 ਤੋਂ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ । ਉਹ 140 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ । ਸੰਜੇ ਮਿਸ਼ਰਾ ਹਰ ਸਾਲ 6 ਤੋਂ 7 ਫ਼ਿਲਮਾਂ ਵਿੱਚ ਕੰਮ ਕਰਦੇ ਹਨ, ਪਰ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹਾ ਵੀ ਮੋੜ ਅਇਆ ਕਿ ਉਹਨਾਂ ਨੇ ਸਭ ਕੁਝ ਛੱਡ ਕੇ ਇਕ ਢਾਬੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।
https://www.instagram.com/p/B9BwTpQHy56/
ਦਰਅਸਲ ਸੰਜੇ ਨੂੰ ਉਹਨਾਂ ਦੇ ਪਿਤਾ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਏਨਾਂ ਸਦਮਾ ਲੱਗਿਆ ਕਿ ਉਹਨਾਂ ਨੇ ਮੁੰਬਈ ਜਾ ਕੇ ਕੰਮ ਕਰਨ ਦੀ ਥਾਂ ਰਿਸ਼ੀਕੇਸ ਨਿਕਲ ਗਏ । ਇੱਥੇ ਆ ਕੇ ਉਹ ਢਾਬੇ ਤੇ ਕੰਮ ਕਰਨ ਲੱਗੇ । ਢਾਬੇ ਦਾ ਮਾਲਕ ਹਿੰਦੀ ਫ਼ਿਲਮਾਂ ਨਹੀਂ ਸੀ ਦੇਖਦਾ ਇਸ ਕਰਕੇ ਉਹ ਸੰਜੇ ਨੂੰ ਪਹਿਚਾਣ ਨਹੀਂ ਸਕਿਆ ਪਰ ਢਾਬੇ ਤੇ ਖਾਣਾ ਖਾਣ ਵਾਲੇ ਲੋਕ ਸੰਜੇ ਨੂੰ ਪਹਿਚਾਣ ਜਾਂਦੇ ਸਨ ।
https://www.instagram.com/p/B8yTQpnneub/
ਇਸੇ ਦੌਰਾਨ ਰੋਹਿਤ ਸ਼ੈੱਟੀ ਨੂੰ ਆਪਣੀ ਫ਼ਿਲਮ ਆਲ ਦੀ ਬੈਸਟ ਲਈ ਸੰਜੇ ਦੀ ਜ਼ਰੂਰਤ ਪਈ ਤਾਂ ਉਹਨਾਂ ਨੇ ਸੰਜੇ ਨੂੰ ਢਾਬੇ ਤੋਂ ਮੁੰਬਈ ਲਿਆਂਦਾ । ਜੇਕਰ ਰੋਹਿਤ ਇਸ ਤਰ੍ਹਾਂ ਨਾ ਕਰਦੇ ਤਾਂ ਸ਼ਾਇਦ ਸੰਜੇ ਮਿਸ਼ਰਾ ਦੀ ਕਹਾਣੀ ਕੁਝ ਹੋਰ ਹੁੰਦੀ ।
https://www.instagram.com/p/B8BGuElHi_x/