ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਸੰਜੂ’ ਪਾ ਰਿਹਾ ਹੈ ਪੂਰੀ ਧੱਕ, ਪ੍ਰਸ਼ੰਸਕਾਂ ਨੂੰ ਆ ਰਿਹਾ ਖੂਬ ਪਸੰਦ

written by Rupinder Kaler | July 17, 2020

ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਸੰਜੂ’ ਉਹਨਾਂ ਦੇ ਪ੍ਰਸ਼ੰਸਕਾ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਆਪ ਨੂੰ ਸੰਜੇ ਦੱਤ ਨਾਲ ਕੰਪੇਅਰ ਕੀਤਾ ਹੈ । ਸਿੱਧੂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਸੰਜੇ ਦੱਤ ਦੀ ਜ਼ਿੰਦਗੀ ਨਾਲ ਕਈ ਵਿਵਾਦ ਜੁੜੇ ਸਨ, ਉਸੇ ਤਰ੍ਹਾਂ ਉਹਨਾਂ ਨੂੰ ਵੀ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਰ ਉਹਨਾਂ ਦੇ ਪ੍ਰਸ਼ੰਸਕਾਂ ਦਾ ਪਿਆਰ ਉਹਨਾਂ ਨੂੰ ਹਰ ਵਿਵਾਦ ਵਿੱਚੋਂ ਬਾਹਰ ਕੱਢ ਲਿਆਉਂਦਾ ਹੈ ।

https://www.instagram.com/p/CCtNrFcpVHn/

ਗਾਣੇ ਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਬੋਲ ਸਿੱਧੂ ਮੂਸੇਵਾਲਾ ਨੇ ਖੁਦ ਲਿਖੇ ਹਨ ਤੇ ਇਸ ਦਾ ਮਿਊਜ਼ਿਕ ‘ਦ ਕਿਡ’ ਨੇ ਦਿੱਤਾ ਹੈ । ਗੀਤ ਦੀ ਵੀਡੀਓ ਕਰਣ ਬਰਾੜ ਨੇ ਬਣਾਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਨੂੰ ਹਾਲ ਹੀ ਵਿੱਚ ਇੱਕ ਮਾਮਲੇ ਵਿੱਚੋਂ ਜਮਾਨਤ ਮਿਲੀ ਹੈ ।

https://www.instagram.com/p/CCr7iJDpk9W/

ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਸਿੱਧੂ ਮੂਸੇਵਾਲਾ ਤੇ ਕੁਝ ਹੋਰ ਲੋਕ ਫਾਇਰ ਕਰਦੇ ਨਜ਼ਰ ਆ ਰਹੇ ਸਨ । ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ।

https://www.instagram.com/p/B-ZnJfip1K4/

0 Comments
0

You may also like