ਸਪਨਾ ਚੌਧਰੀ ਨੇ ਆਪਣੇ ਪਤੀ ਦੇ ਨਾਂਅ ਦਾ ਬਣਵਾਇਆ ਟੈਟੂ

written by Rupinder Kaler | February 03, 2021

ਬੇਟੇ ਦੇ ਜਨਮ ਤੋਂ ਬਾਅਦ ਸਪਨਾ ਚੌਧਰੀ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ ।ਹਾਲ ਹੀ ’ਚ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ’ਚ ਉਹ ਆਪਣੇ ਪਤੀ ਦੇ ਨਾਂਅ ਦਾ ਟੈਟੂ ਬਣਵਾਉਂਦੀ ਨਜ਼ਰ ਆ ਰਹੀ ਹੈ । sapna-choudhary ਹੋਰ ਪੜ੍ਹੋ : ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਸ਼ੋਅ ‘ਚ ਹੁਨਰਮੰਦ ਮੁਟਿਆਰਾਂ ਦੀ ਪ੍ਰਤੀਭਾ ਨੂੰ ਕਿਸਾਨ ਅੰਦੋਲਨ ਨੂੰ ਲੈ ਕੇ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸਾਂਝਾ ਕੀਤਾ ਵੀਡੀਓ ਐਕਟ੍ਰੈੱਸ ਤੇ ਡਾਂਸਰ ਨੇ ਟੈਟੂ ਬਣਾਉਂਦੇ ਹੋਏ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਸਪਨਾ ਪਤੀ ਵੀਰ ਦੇ ਨਾਂ ਦਾ ਟੈਟੂ ਆਪਣੀ ਬਾਹ ’ਤੇ ਬਣਵਾਉਂਦੀ ਨਜ਼ਰ ਆਈ ਹੈ। ਵੀਡੀਓ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਪਨਾ ਆਰਾਮ ਨਾਲ ਕੁਰਸੀ ’ਤੇ ਬੈਠੀ ਹੋਈ ਹੈ ਤੇ ਇਕ ਵਿਅਕਤੀ ਉਨ੍ਹਾਂ ਦੇ ਹੱਥ ’ਤੇ ਅੰਗਰੇਜ਼ੀ ’ਚ ਵੀਰ ਲਿਖ ਰਿਹਾ ਹੈ। Sapna-Choudhary ਤੁਹਾਨੂੰ ਦੱਸ ਦਿੰਦੇ ਹਾਂ ਕਿ ਮਾਂ ਬਣਨ ਤੋਂ ਬਾਅਦ ਸਪਨਾ ਚੌਧਰੀ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਉਹ ਇੱਕ ਵਾਰ ਫਿਰ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਨ ਲੱਗੀ ਹੈ ।    

0 Comments
0

You may also like