ਪੁਲਿਸ 'ਚ ਭਰਤੀ ਹੋਣਾ ਚਾਹੁੰਦੀ ਸੀ ਸਪਨਾ ਚੌਧਰੀ, ਮਜਬੂਰੀ ਨੇ ਬਣਾ ਦਿੱਤਾ ਡਾਂਸਰ

written by Shaminder | February 09, 2022

ਮਸ਼ਹੂਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ (Sapna Chaudhary) ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਸ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਸਪਨਾ ਚੌਧਰੀ ਜਿੱਥੇ ਆਪਣੇ ਡਾਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ, ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ । ਸਪਨਾ ਚੌਧਰੀ ਨੇ ਵੀ ਕਦੇ ਪੜ੍ਹਾਈ ਕਰਕੇ ਪੁਲਿਸ 'ਚ ਵੱਡੀ ਅਫਸਰ ਬਣਨ ਦਾ ਸੁਫਨਾ ਲਿਆ ਸੀ । ਪਰ ਘਰ ਦੇ ਹਾਲਾਤ ਅਜਿਹੇ ਬਣੇ ਕਿ ਸਪਨਾ ਦੇ ਸਾਰੇ ਸੁਫ਼ਨੇ ਚਕਨਾਚੂਰ ਹੋ ਗਏ । ਉਸ ਨੂੰ ਪੜ੍ਹਨ ਦੀ ਉਮਰ 'ਚ ਘਰ ਦੇ ਗੁਜ਼ਾਰੇ ਦੇ ਲਈ ਕੰਮ ਕਰਨਾ ਪਿਆ । ਕੋਈ ਸਮਾਂ ਸੀ ਕਿ ਸਪਨਾ ਚੌਧਰੀ ਆਪਣੇ ਸ਼ੋਅ ਦਾ ਮਹਿਜ਼ 3100 ਰੁਪਏ ਲੈਂਦੀ ਸੀ।

sapna choudhary image from instagram

ਹੋਰ ਪੜ੍ਹੋ : ਸ਼ਾਕਾਹਾਰੀ ਭੋਜਨ ਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

ਪਰ ਅੱਜ ਉਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਅਤੇ ਉਹ ਲਗਜ਼ਰੀ ਲਾਈਫ ਜਿਉਂਦੀ ਹੈ ।ਪਰ ਅੱਜ ਉਹ ਇੱਕ ਸ਼ੋਅ ਦੇ ਲੱਖਾਂ ਰੁਪਏ ਲੈਂਦੀ ਹੈ ।ਸਪਨਾ ਚੌਧਰੀ ਇਕ ਸਟੇਜ ਸ਼ੋਅ ਦਾ ਚਾਰਜ 25 ਲੱਖ ਰੁਪਏ ਤੱਕ ਲੈਂਦੀ ਹੈ। ਇਹ ਪ੍ਰੋਗਰਾਮ ਸ਼ਾਮ ਤੋਂ ਦੇਰ ਰਾਤ ਤੱਕ ਹੁੰਦਾ ਹੈ। ਦੂਜੇ ਪਾਸੇ ਜੇਕਰ ਖਬਰਾਂ 'ਤੇ ਨਜ਼ਰ ਮਾਰੀਏ ਤਾਂ ਸਪਨਾ ਚੌਧਰੀ ਜੇਕਰ 2 ਤੋਂ 3 ਘੰਟੇ ਤੱਕ ਕਿਸੇ ਇਵੈਂਟ 'ਚ ਸ਼ਾਮਲ ਹੋਣ ਜਾਂਦੀ ਹੈ ਤਾਂ ਉਹ ੩ ਲੱਖ ਰੁਪਏ ਤੱਕ ਚਾਰਜ ਕਰਦੀ ਹੈ।

Sapna Chaudhary image From instagram

ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਸਪਨਾ ਨੂੰ ਸਟੇਜ ਸ਼ੋਅ ਕਰਨ ਲਈ ਸਿਰਫ ੩੧੦੦ ਰੁਪਏ ਮਿਲਦੇ ਸਨ। ਇਸ ਦਾ ਖੁਲਾਸਾ ਸਪਨਾ ਚੌਧਰੀ ਨੇ ਖੁਦ ਇੱਕ ਇੰਟਰਵਿਊ 'ਚ ਕੀਤਾ ਸੀ । ਇਸ ਤੋਂ ਪਹਿਲਾਂ ਉਹ ਵੀਰ ਸਾਹੂ ਦੇ ਨਾਲ ਵਿਆਹ ਨੂੰ ਲੈ ਕੇ ਕਾਫੀ ਚਰਚਾ 'ਚ ਆਈ ਸੀ । ਕਿਉਂਕਿ ਇਸ ਤੋਂ ਪਹਿਲਾਂ ਸਪਨਾ ਚੌਧਰੀ ਨੇ ਕਦੇ ਵੀ ਆਪਣੇ ਵਿਆਹ ਬਾਰੇ ਕੋਈ ਵੀ ਖੁਲਾਸਾ ਨਹੀਂ ਸੀ ਕੀਤਾ । ਜਿਸ ਤੋਂ ਬਾਅਦ ਸਪਨਾ ਚੌਧਰੀ ਨੂੰ ਲੈ ਕੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਇਸ ਸਭ ਦੇ ਚੱਲਦਿਆਂ ਵੀਰ ਸਾਹੂ ਨੇ ਖੁਦ ਅੱਗੇ ਆ ਕੇ ਇਸ ਬਾਰੇ ਸਫਾਈ ਦਿੱਤੀ ਸੀ ।

You may also like