ਸਪਨਾ ਚੌਧਰੀ ਦਾ ਨਵਾਂ ਗੀਤ 'Kaamini' ਹੋਇਆ ਰਿਲੀਜ਼, ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | July 25, 2022

Sapna Choudhary New Kaamini Song Out: ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਅਤੇ ਬਿੱਗ ਬੌਸ 11 ਫੇਮ ਅੱਜਕੱਲ੍ਹ ਕਿਸੇ ਵੀ ਪਹਿਚਾਣ ਦੀ ਮੁਹਤਾਜ ਨਹੀਂ ਹੈ। ਬਿੱਗ ਬੌਸ 'ਚ ਆਪਣੇ ਅੰਦਾਜ਼ ਨਾਲ ਉਹ ਘਰ-ਘਰ ਕਾਫੀ ਮਸ਼ਹੂਰ ਹੋ ਗਈ ਸੀ। ਅੱਜ ਹਰ ਕੋਈ ਉਸਦਾ ਡਾਂਸ ਪਸੰਦ ਕਰਦਾ ਹੈ। ਅਜਿਹੇ 'ਚ ਸਪਨਾ ਚੌਧਰੀ ‘ਕਾਮਿਨੀ’ ਟਾਈਟਲ ਹੇਠ ਰਿਲੀਜ਼ ਹੋਏ ਨਵੇਂ ਮਿਊਜ਼ਿਕ ਵੀਡੀਓ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਹੈ।

ਹੋਰ ਪੜ੍ਹੋ : ਨੀਲਮ ਕੋਠਾਰੀ ਦੀ ਬੇਟੀ ਅਹਾਨਾ ਸੋਨੀ ਆਪਣੀ ਮਾਂ ਵਾਂਗ ਹੀ ਪਿਆਰੀ ਅਤੇ ਖੂਬਸੂਰਤ ਹੈ, ਤਾਜ਼ਾ ਫੋਟੋ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- ‘ਵਾਹ ਪਰੀ ਹੈ’

actress sapna

ਤੁਹਾਨੂੰ ਦੱਸ ਦੇਈਏ ਕਿ ਇਹ ਮਿਊਜ਼ਿਕ ਵੀਡੀਓ VYRL Haryanvi Youtube ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ। ਇਸ ਵੀਡੀਓ 'ਚ ਤੁਹਾਨੂੰ ਸਪਨਾ ਚੌਧਰੀ ਦਾ ਅੰਦਾਜ਼ ਹਰ ਕਿਸੇ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਵੀਡੀਓ 3 ਮਿੰਟ 11 ਸਕਿੰਟ ਦਾ ਹੈ। ਇਸ ਵੀਡੀਓ 'ਚ ਤੁਹਾਨੂੰ ਸਪਨਾ ਦਾ ਡਾਂਸ, ਉਸ ਦੀ ਮਸਤੀ ਦੇਖਣ ਨੂੰ ਮਿਲੇਗੀ।

sapna chourhdary

ਸਪਨਾ ਦੀ ਇਸ ਨਵੀਂ ਵੀਡੀਓ 'ਚ ਦੇਖਣ ਨੂੰ ਮਿਲੇਗਾ ਪਿੰਡ ਦਾ ਮਾਹੌਲ। ਇਸ ਵੀਡੀਓ 'ਚ ਸਪਨਾ ਸੂਟ ਅਤੇ ਲਹਿੰਗਾ ਚ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ।

sapna choudhary new song

ਤੁਹਾਨੂੰ ਦੱਸ ਦਈਏ, ਨਵੇਂ ਗੀਤ 'ਚ ਵੀ.ਵਾਈ.ਆਰ.ਐੱਲ. ਹਰਿਆਣੀ ਨਾਲ ਇਕ ਔਰਤ ਦੀ ਕਹਾਣੀ ਦਿਖਾਉਂਦੀ ਨਜ਼ਰ ਆ ਰਹੀ ਹੈ। ਜੋ ਰੋਜ਼ਾਨਾ ਦੇ ਕੰਮਾਂ ਵਿੱਚ ਆਪਣੀਆਂ ਮੁਸ਼ਕਿਲਾਂ ਬਾਰੇ ਗੱਲ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਮੀਨਾਕਸ਼ੀ ਪੰਚਾਲ ਨੇ ਗਾਇਆ ਹੈ ਅਤੇ ਅਮੀਨ ਬੜੌਦੀ ਨੇ ਲਿਖਿਆ ਹੈ। ਇਸ ਗੀਤ ਨੂੰ Rk Crew ਨੇ ਮਿਊਜ਼ਿਕ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

 

 

View this post on Instagram

 

A post shared by Sapna Choudhary (@itssapnachoudhary)

You may also like