ਸਪਨਾ ਚੌਧਰੀ ਦਾ ਨਵਾਂ ਗੀਤ ਖੁੜਕਾ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਸਪਨਾ ਦਾ ਖਾੜਕੂ ਅੰਦਾਜ਼

Written by  Pushp Raj   |  January 11th 2022 05:35 PM  |  Updated: January 11th 2022 06:20 PM

ਸਪਨਾ ਚੌਧਰੀ ਦਾ ਨਵਾਂ ਗੀਤ ਖੁੜਕਾ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਸਪਨਾ ਦਾ ਖਾੜਕੂ ਅੰਦਾਜ਼

ਹਰਿਆਣਾ ਦੀ ਡਾਂਸਿੰਗ ਸੰਸੇਸ਼ਨ ਦੇ ਨਾਂਅ ਤੋਂ ਮਸ਼ਹੂਰ ਸਪਨਾ ਚੌਧਰੀ ਅਕਸਰ ਆਪਣੇ ਡਾਂਸ ਤੇ ਗੀਤਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਸਪਨਾ ਚੌਧਰੀ ਨੇ ਸਾਲ ਦੇ ਪਹਿਲੇ ਮਹੀਨੇ ਵਿੱਚ ਇੱਕ ਤੋਂ ਬਾਅਦ ਇੱਕ ਨਵੇਂ ਵੀਡੀਓ ਗੀਤਾਂ ਰਾਹੀਂ ਆਪਣੇ ਫੈਨਜ਼ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਸਪਨਾ ਚੋਧਰੀ ਦਾ ਨਵਾਂ ਵੀਡੀਓ ਗੀਤ ਖੁੜਕਾ ਰਿਲੀਜ਼ ਹੋ ਚੁੱਕਾ ਹੈ ਤੇ ਇਸ ਵਿੱਚ ਸਪਨਾ ਬਿਲਕੁਲ ਹੀ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਸਪਨਾ ਦਾ ਇਹ ਨਵਾਂ ਗੀਤ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ।

ਸਪਨਾ ਚੌਧਰੀ ਦੇ ਇਸ ਨਵੇਂ ਗੀਤ ਦਾ ਨਾਂਅ ਹੈ "ਖੁੜਕਾ"। ਸਪਨਾ ਚੌਧਰੀ ਦੇ ਇਸ ਨਵੇਂ ਗੀਤ ਨੂੰ ਤਨੂ ਖਰਖੌਦਾ ਅਤੇ ਮਨੀਸ਼ਾ ਸ਼ਰਮਾ ਨੇ ਗਾਇਆ ਹੈ। ਤਨੂ ਖਰਖੌਦਾ ਦੀ ਜੋੜੀ 'ਖੁੜਕਾ' 'ਚ ਸਪਨਾ ਚੌਧਰੀ ਨਾਲ ਨਜ਼ਰ ਆ ਰਹੀ ਹੈ। ਇਸ ਮਿਊਜ਼ਿਕ ਵੀਡੀਓ ਦੇ ਵਿੱਚ ਸਪਨਾ ਚੌਧਰੀ ਦਾ ਬਿੰਦਾਸ ਤੇ ਖਾੜਕੂ ਅੰਦਾਜ਼ ਵਿਖਾਈ ਦੇ ਰਿਹਾ ਹੈ। ਬੌਸ ਲੇਡੀ ਵਜੋਂ ਸਪਨਾ ਇਸ ਵੀਡੀਓ ਦੇ ਵਿੱਚ ਪਿਸਤੌਲ ਚਲਾਉਂਦੀ ਹੋਈ ਵਿਖਾਈ ਦੇ ਰਹੀ ਹੈ।

ਸਪਨਾ ਦੇ ਫੈਨਜ਼ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਦਰਸ਼ਕਾਂ ਵੱਲੋਂ ਵੀਡੀਓ ਦੇ ਵਿੱਚ ਸਪਨਾ ਦੇ ਖਾੜਕੂ ਅੰਦਾਜ਼ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਕੁਝ ਘੰਟਿਆਂ ਵਿੱਚ ਇਹ ਵਾਇਰਲ ਹੋ ਗਿਆ ਤੇ ਹੁਣ ਤੱਕ ਇਸ ਨੂੰ 2 ਲੱਖ ਤੋਂ ਵੱਧ ਲੋਕ ਵਿਊਜ਼ ਮਿਲ ਚੁੱਕੇ ਹਨ।

ਹੋਰ ਪੜ੍ਹੋ : ਕਪੂਰ ਖਾਨਦਾਨ 'ਤੇ ਕੋਰੋਨਾ ਦਾ ਕਹਿਰ, ਜਾਹਨਵੀ ਤੇ ਖੁਸ਼ੀ ਕਪੂਰ ਵੀ ਹੋਈਆਂ ਕੋਰੋਨਾ ਪੌਜ਼ੀਟਿਵ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਪਨਾ ਦਾ ਇੱਕ ਹੋਰ ਗੀਤ ਪਿਲੀਏ ਮੈਂ ਪਿਸਟਲ ਰਿਲੀਜ਼ ਹੋਇਆ ਸੀ। ਇਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ। ਸਪਨਾ ਦੇ ਸਹਿ ਕਲਾਕਾਰ ਵੀ ਉਸ ਦੇ ਨਵੇਂ ਗੀਤ 'ਚ ਅਦਾਕਾਰੀ ਦੀ ਤਾਰੀਫ ਕਰ ਰਹੇ ਹਨ।

ਸਪਨਾ ਚੌਧਰੀ ਆਪਣੇ ਗੀਤਾਂ ਅਤੇ ਡਾਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਸ ਤੋਂ ਲੋਕ ਸਪਨਾ ਦੀ ਡਰੈਸਿੰਗ ਸੈਂਸ ਨੂੰ ਵੀ ਬਹੁਤ ਪਸੰਦ ਕਰਦੇ ਹਨ। ਉਹ ਜ਼ਿਆਦਾਤਰ ਸੂਟ ਜਾਂ ਸਾੜ੍ਹੀ ਤੇ ਬਹੁਤ ਹੀ ਦੇਸੀ ਲੁੱਕ ਵਿੱਚ ਨਜ਼ਰ ਆਉਂਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network