ਸਪਨਾ ਚੌਧਰੀ ਨੇ ਆਪਣੇ ਪਤੀ ਵੀਰ ਸਾਹੂ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Rupinder Kaler | December 19, 2020

ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਸਭ ਦੇ ਚਲਦੇ ਸਪਨਾ ਚੌਧਰੀ ਨੇ ਵੀਰ ਸਾਹੂ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਸਪਨਾ ਚੌਧਰੀ ਨੇ ਪ੍ਰਸ਼ੰਸਕਾਂ ਨੂੰ ਆਪਣੇ ਬੇਟੇ ਦੀ ਝਲਕ ਵੀ ਦਿਖਾਈ। ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸਪਨਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ।

Sapna-Choudhary

ਹੋਰ ਪੜ੍ਹੋ :

ਦੂਸਰੀ ਤਸਵੀਰ ਵਿੱਚ ਸਪਨਾ ਚੌਧਰੀ, ਵੀਰ ਸਾਹੂ ਅਤੇ ਉਹਨਾਂ ਦਾ ਬੇਟਾ ਦਿਖਾਈ ਦੇ ਰਹੇ ਹਨ। ਵੀਰ ਸਾਹੂ ਦੇ ਚਿਹਰੇ 'ਤੇ ਕੇਕ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਣੇ ਤਾਂ ਸਪਨਾ ਚੌਧਰੀ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਆਪਣੇ ਬੇਟੇ ਨਾਲ ਨਜ਼ਰ ਆਈ ਸੀ । ਸਪਨਾ ਦੀ ਇਸ ਤਸਵੀਰ ਨੂੰ ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਲਾਈਕ ਤੇ ਸ਼ੇਅਰ ਕੀਤਾ ਗਿਆ ਸੀ ।

Sapna-Choudhary

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਚੌਧਰੀ ਅਕਤੂਬਰ ਦੇ ਸ਼ੁਰੂ ਵਿਚ ਮਾਂ ਬਣ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੇ ਵਿਆਹ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ ।

Sapna-Choudhary

ਇਸ ਤੋਂ ਬਾਅਦ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਫੇਸਬੁਕ 'ਤੇ ਲਾਈਵ ਆ ਕੇ ਖੁਸ਼ਖਬਰੀ ਸੁਣਾਈ ਅਤੇ ਟਰੋਲਰਾਂ ਨੂੰ ਜਵਾਬ ਦਿੱਤਾ। ਹਾਲਾਂਕਿ ਸਪਨਾ ਦੀ ਮਾਂ ਨੇ ਬਾਅਦ ਵਿਚ ਦੱਸਿਆ ਕਿ ਸਪਨਾ ਚੌਧਰੀ ਦਾ ਵਿਆਹ ਜਨਵਰੀ 2020 ਵਿਚ ਹੋਇਆ ਸੀ।

0 Comments
0

You may also like