ਸ਼ਰਮੀਲਾ ਟੈਗੋਰ ਦੀ ਬਾਈਓਪਿਕ 'ਚ ਕੰਮ ਕਰਨ ਲਈ ਉਤਸ਼ਾਹਿਤ ਹੈ ਸਾਰਾ ਅਲੀ ਖ਼ਾਨ, ਸਾਰਾ ਨੇ ਦਾਦੀ ਬਾਰੇ ਦੱਸੀਆਂ ਦਿਲਚਸਪ ਗੱਲਾਂ

written by Pushp Raj | September 16, 2022

Sara Ali Khan talk about Sharmila Tagore's biopic: 70 ਦੇ ਦਸ਼ਕ 'ਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਰਮੀਲਾ ਟੈਗੋਰ ਆਪਣੀ ਚੰਗੀ ਅਦਾਕਾਰੀ ਲਈ ਮਸ਼ਹੂਰ ਹੈ। ਸ਼ਰਮੀਲਾ ਦੀ ਪੋਤੀ ਤੇ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਨੂੰ ਅਕਸਰ ਹੀ ਦਾਦੀ ਸ਼ਰਮੀਲਾ ਟੈਗੋਰ ਬਾਰੇ ਗੱਲ ਕਰਦੇ ਹੋਏ ਸੁਣਿਆ ਗਿਆ ਹੈ। ਹਾਲ ਹੀ ਵਿੱਚ ਸਾਰਾ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਦਾਦੀ ਸ਼ਰਮੀਲਾ ਟੈਗੋਰ ਦੀ ਬਾਈਓਪਿਕ 'ਚ ਕੰਮ ਕਰਨ ਬਾਰੇ ਕਈ ਖੁਲਾਸੇ ਕੀਤੇ ਹਨ।

Image Source: Instagram

ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਦਾਦੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਜਦੋਂ ਸਾਰਾ ਨੂੰ ਪੁੱਛਿਆ ਗਿਆ ਕਿ ਜੇਕਰ ਉਸ ਨੂੰ ਸ਼ਰਮੀਲਾ ਟੈਗੋਰ ਦੀ ਬਾਈਓਪਿਕ ਵਿੱਚ ਉਨ੍ਹਾਂ ਦਾ ਕਿਰਦਾਰ ਕਰਨ ਦੀ ਪੇਸ਼ਕਸ਼ ਕੀਤੀ ਜਾਵੇ ਤਾਂ ਉਹ ਕਿੰਝ ਉਸ ਨੂੰ ਨਿਭਾਵੇਗੀ।

ਪੱਤਰਕਾਰਾਂ ਵੱਲੋਂ ਪੁੱਛੇ ਗਏ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਾਰਾ ਨੇ ਆਪਣੀ ਦਾਦੀ ਦੀ ਬਾਈਓਪਿਕ ਕਰਨ ਲਈ ਉਤਸੁਕਤਾ ਪ੍ਰਗਟਾਈ। ਸਾਰਾ ਨੇ ਕਿਹਾ ਕਿ ਉਨ੍ਹਾਂ ਦੀ ਦਾਦੀ ਦੀ ਬਾਇਓਪਿਕ 'ਚ ਕੰਮ ਕਰਨਾ ਉਸ ਲਈ ਆਸਾਨ ਨਹੀਂ ਹੋਵੇਗਾ। ਉਸ ਦੀ ਦਾਦੀ ਬਹੁਤ ਹੀ ਖੂਬਸੂਰਤ ਅਤੇ ਵਧੀਆ ਅਦਾਕਾਰਾ ਰਹੀ ਹੈ। ਸਾਰਾ ਨੇ ਕਿਹਾ, 'ਉਹ ਬਹੁਤ ਖੂਬਸੂਰਤ ਅਤੇ ਵਧੀਆ ਹੈ। ਮੈਂ ਨਹੀਂ ਜਾਣਦੀ ਕਿ ਮੈਂ ਉਨ੍ਹਾਂ ਵਾਂਗ ਸੁੰਦਰ ਅਤੇ ਵਧੀਆ ਹਾਂ ਜਾਂ ਨਹੀਂ।

Image Source: Instagram

ਆਪਣੇ ਇੰਟਰਵਿਊ ਦੇ ਦੌਰਾਨ ਸਾਰਾ ਨੇ ਆਪਣੀ ਦਾਦੀ ਸ਼ਰਮੀਲਾ ਟੈਗੋਰ ਬਾਰੇ ਕਈ ਦਿਲਚਸਪ ਗੱਲਾਂ ਵੀ ਸ਼ੇਅਰ ਕੀਤੀਆਂ। ਸਾਰਾ ਨੇ ਦੱਸਿਆ ਕਿ ਉਹ ਅਕਸਰ ਆਪਣੀ ਦਾਦੀ ਨਾਲ ਗੱਲਾਂ ਕਰਦੀ ਰਹਿੰਦੀ ਹੈ, ਪਰ ਉਹ ਕਦੇ ਸ਼ਰਮੀਲਾ ਕੋਲੋਂ ਉਨ੍ਹਾਂ ਦੇ ਕਰੀਅਰ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਸਕੀ। ਸਾਰਾ ਨੇ ਕਿਹਾ, 'ਮੇਰੀ ਦਾਦੀ ਅੰਮਾ ਬਹੁਤ ਸਮਝਦਾਰ ਅਤੇ ਪੜ੍ਹੀ-ਲਿਖੀ ਹੈ, ਇਸ ਲਈ ਅਸੀਂ ਹੋਰ ਚੀਜ਼ਾਂ ਬਾਰੇ ਬਹੁਤ ਗੱਲਾਂ ਕਰਦੇ ਹਾਂ।'

ਸਾਰਾ ਨੇ ਦੱਸਿਆ ਕਿ ਸ਼ਰਮੀਲਾ ਟੈਗੋਰ ਨੂੰ ਮੌਜੂਦਾ ਸਮੇਂ ਵਿੱਚ ਹੋ ਰਹੀਆਂ ਚੀਜ਼ਾਂ ਬਾਰੇ ਬਹੁਤ ਜਾਣਕਾਰੀ ਰੱਖਦੀ ਹੈ , ਉਹ ਨਵੀਆਂ ਚੀਜ਼ਾਂ ਬਾਰੇ ਅਪਡੇਟ ਰਹਿਣਾ ਪਸੰਦ ਹੈ। ਉਨ੍ਹਾਂ ਦੀ ਜਰਨਲ ਨਾਲੇਜ਼ ਵੀ ਚੰਗੀ ਹੈ। ਉਹ ਬਹੁਤ ਵਧੀਆ ਹੈ ਅਤੇ ਦੁਨੀਆ ਦੇ ਸਾਰੇ ਮੁੱਦਿਆਂ 'ਤੇ ਆਪਣੀ ਰਾਏ ਰੱਖਦੀ ਹੈ। ਇਸ ਸਭ 'ਤੇ ਅਸੀਂ ਫਿਲਮਾਂ ਨਾਲੋਂ ਜ਼ਿਆਦਾ ਗੱਲਬਾਤ ਕੀਤੀ ਹੈ।

Image Source: Instagram

ਹੋਰ ਪੜ੍ਹੋ: Queen Elizabeth's Funeral: ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਕੋਲ ਖੜ੍ਹਾ ਰਾਇਲ ਗਾਰਡ ਅਚਾਨਕ ਹੋਇਆ ਬੇਹੋਸ਼, ਵੀਡੀਓ ਹੋਈ ਵਾਇਰਲ

ਦੱਸਣਯੋਗ ਹੈ ਕਿ ਸ਼ਰਮੀਲਾ ਟੈਗੋਰ 70 ਤੋਂ 90 ਤੱਕ ਦੇ ਦਸ਼ਕ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਵਿਚੋਂ ਇੱਕ ਹੈ।ਉਨ੍ਹਾਂ ਨੇ ਕਾਸ਼ਮੀਰ ਕੀ ਕਲੀ , ਅਰਾਧਨਾ ਤੇ ਦੇਵੀ ਸਣੇ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ ਹਨ। ਸ਼ਰਮੀਲਾ ਨੇ ਮਹਿਜ਼ ਹਿੰਦੀ ਹੀ ਨਹੀਂ ਸਗੋਂ ਕਈ ਬੰਗਾਲੀ ਫ਼ਿਲਮਾਂ ਵਿੱਚ ਵੀ ਬਤੌਰ ਹੀਰੋਈਨ ਕੰਮ ਕੀਤਾ ਹੈ।

You may also like