
ਮਸ਼ਹੂਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਇੰਗ ਹੈ। ਸਾਰਾ ਅਕਸਰ ਹੀ ਸੋਸ਼ਲ ਮੀਡੀਆ 'ਤੇ ਭਰਾ ਇਬ੍ਰਾਹਿਮ ਅਲੀ ਖਾਨ ਦੀਆਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਹੈ। ਸਾਰਾ ਨੇ ਭਰਾ ਇਬ੍ਰਾਹਿਮ ਤੇ ਮਾਂ ਅੰਮਿਤਾ ਦੇ ਨਾਲ ਬਣਾਈ ਗਈ ਹੈ।

ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ। ਸਾਰਾ ਨੇ ਭੈਣ-ਭਰਾ ਦਿਵਸ 'ਤੇ ਇਬਰਾਹਿਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇਬਰਾਹਿਮ ਅਤੇ ਅੰਮ੍ਰਿਤਾ ਨਾਲ ਆਪਣੇ ਰਿਸ਼ਤੇ ਦੀ ਝਲਕ ਸਾਂਝੀ ਕੀਤੀ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕਲਿੱਪ ਨੂੰ ਅਪਲੋਡ ਕੀਤਾ, ਸਾਰਾ ਆਪਣਾ ਮੇਅਕਪ ਕਰਦੇ ਹੋਏ ਦਿਖਾਈ ਦੇ ਰਹੀ ਹੈ ਜਦੋਂ ਕਿ ਇਬ੍ਰਾਹਿਮ ਵੀਡੀਓ 'ਚ ਨਵਾਂ ਹੇਅਰ ਕਟਵਾਉਂਦੇ ਹੋਏ ਵਿਖਾਈ ਦੇ ਰਿਹਾ ਹੈ। ਵੀਡੀਓ 'ਚ ਉਨ੍ਹਾਂ ਦੀ ਮਾਂ ਅੰਮ੍ਰਿਤਾ ਸਿੰਘ ਨੂੰ ਵੀ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਦੇਖਿਆ ਜਾ ਸਕਦਾ ਹੈ।
ਫੈਨਜ਼ ਸਾਰਾ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਉਸ ਦੀ ਵੀਡੀਓ 'ਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

ਹੋਰ ਪੜ੍ਹੋ : ਸਾਰਾ ਅਲੀ ਖਾਨ ਨੇ ਆਪਣੀ ਸਫ਼ਲਤਾ ਲਈ ਅਨੋਖੇ ਅੰਦਾਜ਼ 'ਚ ਕੀਤਾ ਭਗਵਾਨ ਭੋਲੇਨਾਥ ਦਾ ਧੰਨਵਾਦ
ਜੇਕਰ ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੂੰ ਹਾਲ ਹੀ ਵਿੱਚ ਆਨੰਦ ਐਲ. ਰਾਏ ਦੀ ਅਤਰੰਗੀ ਰੇ ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਉਸਨੇ ਧਨੁਸ਼ ਅਤੇ ਅਕਸ਼ੈ ਕੁਮਾਰ ਦੇ ਨਾਲ-ਨਾਲ ਕੰਮ ਕੀਤਾ ਸੀ। ਅੱਗੇ, ਉਹ ਲਕਸ਼ਮਣ ਉਟੇਕਰ ਦੀ ਬਿਨਾਂ ਸਿਰਲੇਖ ਵਾਲੀ ਫਿਲਮ ਵਿੱਚ ਵਿੱਕੀ ਕੌਸ਼ਲ ਅਤੇ ਗੈਸਲਾਈਟ ਵਿੱਚ ਵਿਕਰਾਂਤ ਮੈਸੀ ਅਤੇ ਚਿਤਰਾਂਗਦਾ ਸਿੰਘ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

ਦੂਜੇ ਪਾਸੇ ਇਬਰਾਹਿਮ ਹੁਣ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਤੇ ਕੰਮ ਕਰ ਰਹੇ ਹਨ, ਜਿਸ 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਹਨ।
View this post on Instagram