
ਸਾਰਾ ਅਲੀ ਖ਼ਾਨ (Sara ALi Khan) ਕਦੇ ਆਪਣੇ ਭਾਰੀ ਭਰਕਮ ਸਰੀਰ ਦੇ ਕਾਰਨ ਕਾਫੀ ਸ਼ਰਮਿੰਦਗੀ ਮਹਿਸੂਸ ਕਰਦੀ ਹੁੰਦੀ ਸੀ । ਪਰ ਉਸ ਨੇ ਆਪਣੇ ਆਪ ਨੂੰ ਫੈਟ ਤੋਂ ਫਿੱਟ ਕਰ ਲਿਆ ਹੈ ਅਤੇ ਬਾਲੀਵੁੱਡ ਦੀਆਂ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਕੁਝ ਸਮਾਂ ਪਹਿਲਾਂ ਸਾਰਾ ਅਲੀ ਖ਼ਾਨ ਟੀਵੀ ਦੇ ਇੱਕ ਸ਼ੋਅ ‘ਚ ਆਪਣੇ ਪਿਤਾ ਸੈਫ ਅਲੀ ਖ਼ਾਨ (Saif Ali Khan) ਦੇ ਨਾਲ ਗਈ ਸੀ । ਜਿੱਥੇ ਅਦਾਕਾਰਾ ਨੂੰ ਸ਼ੋਅ ਦੇ ਹੌਸਟ ਕਰਣ ਜੌਹਰ ਨੇ ਪੁੱਛਿਆ ਸੀ ਕਿ ਉਹ ਵਿਆਹ ਕਦੋਂ ਕਰਵਾਏਗੀ ਅਤੇ ਕਿਸ ਤਰ੍ਹਾਂ ਦਾ ਮੁੰਡਾ ਪਸੰਦ ਕਰਨਾ ਚਾਹੇਗੀ ਤਾਂ ਸਾਰਾ ਅਲੀ ਖ਼ਾਨ ਨੇ ਕਿਹਾ ਕਿ ਉਹ ਰਣਬੀਰ ਕਪੂਰ ਦੇ ਨਾਲ ਵਿਆਹ ਅਤੇ ਕਾਰਤਿਕ ਆਰੀਅਨ ਦੇ ਨਾਲ ਡੇਟ ਕਰਨਾ ਚਾਹੇਗੀ ।
ਹੋਰ ਪੜ੍ਹੋ : ਸੀਆਈਡੀ ਸੀਰੀਅਲ ‘ਚ ਕੰਮ ਕਰਨ ਵਾਲੇ ਸ਼ਿਵਾਜੀ ਸਾਤਮ ਨੇ ਕੀਤਾ ਖੁਲਾਸਾ, ਨਹੀਂ ਮਿਲ ਰਿਹਾ ਕੰਮ
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਪਾਪਾ ਸੈਫ ਅਲੀ ਖਾਨ ਦੇ ਸਾਹਮਣੇ ਆਪਣੇ ਮਾਮੇ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਾਰਾ ਅਲੀ ਖਾਨ ਦੀ ਅਜਿਹੀ ਇੱਛਾ ਜਾਣ ਕੇ ਸੈਫ ਅਲੀ ਖਾਨ ਵੀ ਹੈਰਾਨ ਰਹਿ ਗਏ। ਸਾਰਾ ਨੇ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਦੱਸਿਆ ਸੀ ਕਿ ਉਹ ਕਿਸ ਨਾਲ ਵਿਆਹ ਕਰਨਾ ਚਾਹੁੰਦੀ ਹੈ।

ਸਾਰਾ ਅਲੀ ਖਾਨ ਨੇ ਵਿਆਹ ਦੇ ਸਵਾਲ 'ਤੇ ਕਿਹਾ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਨਾ ਚਾਹੁੰਦੀ ਹੈ।ਜਿਸ 'ਤੇ ਸੈਫ ਅਲੀ ਖਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਕੋਲ ਪੈਸੇਾ ਹਾ ਤਾਂ ਉਹ ਤੁਹਾਨੂੰ ਲੈ ਜਾ ਸਕਦੇ ਹਨ। ਸਾਰਾ ਅਲੀ ਖ਼ਾਨ ਦੇ ਇਸ ਜਵਾਬ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ । ਦਰਅਸਲ ਰਣਬੀਰ ਕਪੂਰ ਕਰੀਨਾ ਕਪੂਰ ਦਾ ਭਰਾ ਲੱਗਦਾ ਹੈ ਅਤੇ ਇਸ ਤਰ੍ਹਾਂ ਸਾਰਾ ਅਲੀ ਖ਼ਾਨ ਦਾ ਉਹ ਮਾਮਾ ਲੱਗਿਆ । ਸਾਰਾ ਅਲੀ ਖ਼ਾਨ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਕਮੈਂਟਸ ਵੀ ਕੀਤੇ ਜਾ ਰਹੇ ਹਨ ।
View this post on Instagram