ਸਾਰਾ ਗੁਰਪਾਲ ਵੱਲੋਂ ਗਾਇਆ ਹਿਮਾਚਲੀ ਗਾਣਾ ਸੁਣ ਹੋ ਜਾਓਗੇ ਹੈਰਾਨ , ਦੇਖੋ ਵੀਡੀਓ

written by Aaseen Khan | January 08, 2019

ਸਾਰਾ ਗੁਰਪਾਲ ਵੱਲੋਂ ਗਾਇਆ ਹਿਮਾਚਲੀ ਗਾਣਾ ਸੁਣ ਹੋ ਜਾਓਗੇ ਹੈਰਾਨ , ਦੇਖੋ ਵੀਡੀਓ : ਸਾਰਾ ਗੁਰਪਾਲ ਪੰਜਾਬੀ ਸਿੰਗਰ ,ਅਦਾਕਾਰਾ , ਮਾਡਲ ਜੋ ਮਰਜੀ ਕਹਿ ਲਵੋ ਹਰ ਇੱਕ ਫੀਲਡ 'ਚ ਬਿਲਕੁਲ ਫਿੱਟ ਬੈਠਦਾ ਹੈ ਇਹ ਨਾਮ ਸਾਰਾ ਗੁਰਪਾਲ। ਸ਼ੋਸ਼ਲ ਮੀਡੀਆ 'ਤੇ ਸਰੋਤਿਆਂ ਨੂੰ ਸਮੇਂ ਸਮੇਂ 'ਤੇ ਦਰਸ਼ਨ ਦੇਣ ਵਾਲੀ ਸਾਰਾ ਗੁਰਪਾਲ ਕਾਸ਼ ਕੋਈ , ਸਲੋਅ ਮੋਸ਼ਨ , ਅਤੇ ਕੀ ਮੈਂ ਕੱਲੀਆਂ , ਵਰਗੇ ਸੁਪਰ ਹਿੱਟ ਗਾਣਿਆਂ ਨੂੰ ਆਪਣੀ ਸ਼ਾਨਦਾਰ ਆਵਾਜ਼ ਨਾਲ ਨਵਾਜ਼ ਚੁੱਕੇ ਹਨ। ਇਸ ਤੋਂ ਇਲਾਵਾ ਸਾਰਾ ਗੁਰਪਾਲ ਅਨੇਕਾਂ ਹੀ ਪੰਜਾਬੀ ਗਾਣਿਆਂ 'ਚ ਮਾਡਲਿੰਗ ਦੀ ਭੂਮਿਕਾ ਨਿਭਾ ਚੁੱਕੇ ਹਨ।

https://www.instagram.com/p/BsXQUixFGrb/
ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ , ਜਿਸ 'ਚ ਉਹ ਹਿਮਾਚਲ ਦਾ ਬਹੁਤ ਹੀ ਖੂਬਸੂਰਤ ਲੋਕ ਗੀਤ 'ਚੰਬਾ ਕਿਤਨੀ ਕ ਦੂਰ' ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਸਾਰਾ ਗੁਰਪਾਲ ਦੀ ਗਾਇਕੀ ਤਾਂ ਹੈ ਹੀ ਬਾਕਮਾਲ ਪਰ ਇਸ ਲਾਈਵ ਗਾਇਕੀ 'ਚ ਵੀ ਉਹਨਾਂ ਦੱਸ ਦਿੱਤਾ ਹੈ , ਉਹ ਕਿਸੇ ਤੋਂ ਘੱਟ ਨਹੀਂ। ਸਾਰਾ ਸੰਗੀਤ ਦੇ ਇੰਸਟਰੂਮੈਂਟਜ਼ ਦੇ ਨਾਲ ਗਾਣੇ ਗਾਉਂਦੇ ਹੋਏ ਦਿੱਖ ਰਹੇ ਹਨ। ਉਹਨਾਂ ਦੇ ਸਰੋਤਿਆਂ ਵੱਲੋਂ ਵੀ ਕਮੈਂਟ ਬਾਕਸ 'ਚ ਸਾਰਾ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਜਾ ਰਹੇ ਹਨ।

Sara Gurpal sing Himachali song and share video on instagram Sara Gurpal

ਹੋਰ ਵੇਖੋ : 2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !

ਸਾਰਾ ਗੁਰਪਾਲ ਦੀ ਇਸ ਗਾਇਕੀ ਅਤੇ ਖੂਬਸੂਰਤ ਅਦਾਕਾਰੀ ਦੇ ਚਲਦਿਆਂ ਹੀ ਉਹਨਾਂ ਨੇ ਲੱਖਾਂ ਦਿਲ ਜਿੱਤੇ ਹਨ। ਸਾਰਾ ਗੁਰਪਾਲ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ ਅਤੇ ਉਹਨਾਂ ਦੀ ਅਦਾਕਾਰੀ ਦੀਆਂ ਕਾਫੀ ਤਾਰੀਫਾਂ ਵੀ ਹੋਈਆਂ ਹਨ। ਉਹਨਾਂ ਵੱਲੋਂ ਗਏ ਇਸ ਹਿਮਾਚਲੀ ਗੀਤ ਦਾ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

You may also like