ਸਾਰਾਗੁਰਪਾਲ ਦੇ ਧਰਤੀ 'ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ 

Written by  Rupinder Kaler   |  December 04th 2018 12:13 PM  |  Updated: December 04th 2018 12:13 PM

ਸਾਰਾਗੁਰਪਾਲ ਦੇ ਧਰਤੀ 'ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ 

ਜੇਕਰ ਕੋਈ ਵਧੀਆ ਅਦਾਕਾਰੀ ਕਰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਟੈਲੇਂਟਡ, ਜੇਕਰ ਉਹ ਵਧੀਆ ਅਦਾਕਾਰੀ ਦੇ ਨਾਲ ਨਾਲ ਵਧੀਆ ਗਾਉਂਦਾ ਵੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ 'ਗੌਡ ਗਿਫਟ' ਪਰ ਜੇਕਰ ਕੋਈ ਵਧੀਆ ਅਦਾਕਾਰ ਹੋਵੇ, ਵਧੀਆ ਗਾਇਕ ਹੋਵੇ ਅਤੇ ਵਧੀਆ ਡਾਂਸਰ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਸਾਰਾ ਗੁਰਪਾਲ । ਹਰਿਆਣਾ ਵਿੱਚ ਜਨਮੀ ਸਾਰਾ ਨੇ ਆਪਣੀ ਪੜਾਈ ਚੰਡੀਗੜ੍ਹ ਵਿੱਚ ਪੁਰੀ ਕੀਤੀ ਹੈ ਇੱਥੇ ਹੀ ਉਸ ਨੇ ਬਚਪਨ ਤੋਂ ਜਵਾਨੀ ਵਿੱਚ ਪੈ ਰੱਖਿਆ ਹੈ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

https://www.instagram.com/p/BqpGShhFN4U/

ਸਾਰਾ ਦਾ ਇਹ ਰਿਕਾਰਡ ਰਿਹਾ ਹੈ ਕਿ ਉਹ ਹਮੇਸਾ ਹਰ ਕਲਾਸ ਵਿੱਚ ਟੋਪ ਤੇ ਆਉਂਦੀ ਰਹੀ ਹੈ । ਸਾਰਾ ਨੇ ਮੋਹਾਲੀ ਦੇ ਇੱਕ ਕਾਲਜ ਵਿੱਚੋਂ ਫੈਸ਼ਨ ਟੈਕਨੋਲਜੀ ਵਿੱਚ ਬੈਚਲਰ ਡਿਗਰੀ ਕੀਤੀ ਹੈ । ਸਾਰਾ ਦਾ ਅਸਲੀ ਨਾਂ ਰਚਨਾ ਹੈ । ਸਾਰਾ ਉਸ ਦਾ ਨਿੱਕ ਨੇਮ ਹੈ ਤੇ ਉਸ ਦੇ ਸਾਰੇ ਦੋਸਤ ਉਸ ਨੂੰ ਸਾਰਾ ਕਹਿੰਦੇ ਸਨ ਤੇ ਉਹ ਅਸੀਂ ਸਾਰੇ ਉਸ ਨੂੰ ਸਾਰਾ ਦੇ ਨਾਲ ਜਾਣਦੇ ਹਾਂ ।

ਹੋਰ ਵੇਖੋ : ਕਮੇਡੀਅਨ ਕਪਿਲ ਸ਼ਰਮਾ ਦੇ ਵਿਆਹ ‘ਤੇ ਸ਼ਾਮਿਲ ਹੋਣਗੇ ਇਹ ਖਾਸ ਮਹਿਮਾਨ ,ਕਪਿਲ ਖੁਦ ਗਏ ਕਾਰਡ ਦੇਣ

https://www.instagram.com/p/BqrcwPyFWKR/

ਸਾਰਾ ਵਿੱਚ ਵਿੱਚ ਅਦਾਕਾਰੀ ਅਤੇ ਗਾਉਂਣ ਦਾ ਗੁਣ ਬਚਪਨ ਤੋਂ ਹੀ ਸੀ ।ਸਾਰਾ ਨੇ ਕਿਸੇ ਤੋਂ ਵੀ ਗਾਉਣ ਦੀ ਸਿੱਖਿਆ ਨਹੀਂ ਲਈ ਪਰ ਉਸ ਦੀ ਅਵਾਜ਼ ਹਰ ਇੱਕ ਨੂੰ ਕੀਲ ਲੈਂਦੀ ਹੈ । 2012 ਵਿੱਚ ਸਾਰਾ ਮਿੱਸ ਚੰਡੀਗੜ੍ਹ ਬਣੀ ਜਿਸ ਤੋਂ ਬਾਅਦ ਕਾਮਯਾਬੀ ਉਸ ਦੇ ਕਦਮ ਚੁੰਮਣ ਲੱਗੀ । ਇਸ ਸਭ ਦੇ ਚਲਦੇ ਸਾਰਾ ਨੇ  ਆਪਣੀ ਪੜਾਈ ਨਹੀਂ ਛੱਡੀ ਤੇ ਉਹ ਫੈਸ਼ਨ ਵਿੱਚ ਮਾਸਟਰ ਡਿਗਰੀ ਕਰ ਰਹੀ ਹੈ ।ਸਾਰਾ ਦੇ ਘਰਦੇ ਉਸ ਤੋਂ ਬੇਹੱਦ ਖੁਸ਼ ਹਨ ਕਿ ਅੱਜ ਉਹ ਕਾਮਯਾਬੀ ਦੀਆਂ ਬੁਲੰਦੀਆਂ ਤੇ ਹੈ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਵਿੱਚ ਸੁਦੇਸ਼ ਲਹਿਰੀ ਦੀ ਕਾਮੇਡੀ ਐਂਕਰਿੰਗ ਪਵੇਗੀ ਸਭ ਦੇ ਢਿੱਡੀ ਪੀੜਾ

https://www.instagram.com/p/Bq1fTDvlkbd/

ਸਾਰਾ ਨੇ ਪਹਿਲੀ ਵੀਡਿਓ ਰਣਜੀਤ ਬਾਵਾ ਨਾਲ ਕੀਤੀ ਸੀ ਤੇ ਇਸ ਗਾਣੇ ਦਾ ਟਾਈਟਲ ਜੀਂਨਜ ਸੀ । ਇਸ ਤੋਂ ਬਾਅਦ aੁਸ ਨੇ 'ਗਰਲਫ੍ਰੈਂਡ', 'ਜਾਨ' ਤੇ 'ਗੁੰਡੇ ਨੰਬਰ ੧' ਦੀ ਵੀਡਿਓ ਕੀਤੀ । ਇਹਨਾਂ ਸਾਰੇ ਗਾਣਿਆਂ ਵਿੱਚ ਉਸ ਦੀ ਅਦਾਕਾਰੀ ਹਰ ਇੱਕ ਨੂੰ ਬਹੁਤ ਪਸੰਦ ਆਈ । ਅੱਜ ਹਰ ਕੋਈ ਉਸ ਦੀਆਂ ਅਦਾਵਾਂ ਦਾ ਦੀਵਾਨਾ ਹੈ । ਇਸੇ ਲਈ ਉਸ ਦੇ ਇੰਸਟਾਗ੍ਰਾਮ ਤੇ ਫੈਨ ਫਾਲੋਵਰ ਵੱਧਦੇ ਜਾ ਰਹੇ ਹਨ । ਸਾਰਾ ਦੀ ਹਰ ਵੀਡਿਓ ਦੇ ਲੱਖਾਂ ਵਿੱਚ ਵੀਵਰਜ਼ ਹੁੰਦੇ ਹਨ ਤੇ ਹਜ਼ਾਰਾਂ ਲਾਈਕ ਹੁੰਦੇ ਹਨ ।

ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ , ਵੱਡੇ ਗਾਇਕ ਦੇਣਗੇ ਲਾਈਵ ਪ੍ਰਫੋਰਮੈਂਸ

https://www.instagram.com/p/Bq8-nt9FnaA/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network