ਰਾਣਾ ਜੰਗ ਬਹਾਦਰ ਅਤੇ ਸਰਦਾਰ ਸੋਹੀ ਨੇ ਲਗਾਈ ਰੇਸ ,ਕੌਣ ਰਿਹਾ ਰੇਸ 'ਚ ਜੇਤੂ ,ਵੇਖੋ ਵੀਡਿਓ 

written by Shaminder | February 01, 2019 10:19am

ਅਦਾਕਾਰ ਰਾਣਾ ਜੰਗ ਬਹਾਦਰ ਅਤੇ ਸਰਦਾਰ ਸੋਹੀ ਫੁਲ ਆਨ ਮਸਤੀ ਦੇ ਮੂਡ 'ਚ ਨਜ਼ਰ ਆਏ ਅਤੇ ਇਨ੍ਹਾਂ ਮਸਤੀ ਦੇ ਪਲਾਂ ਨੂੰ ਕੈਮਰੇ 'ਚ ਕੈਦ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ । ਦਰਅਸਲ ਇਹ ਦੋਵੇਂ ਅਦਾਕਾਰ ਗਿੱਪੀ ਗਰੇਵਾਲ ਦੀ ਕਿਸੇ ਫਿਲਮ ਦੀ ਸ਼ੂਟਿੰਗ ਲਈ ਵਿਦੇਸ਼ 'ਚ ਹਨ ।

[embed]https://www.instagram.com/p/BtUp81QjVQB/[/embed]

ਇਸੇ ਦੌਰਾਨ ਦੋਵੇਂ ਮਸਤੀ ਕਰਦੇ ਹੋਏ ਦਿਖਾਈ ਦਿੱਤੇ । ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਇਹ ਦੋਵੇਂ ਅਦਾਕਾਰ ਰੇਸ ਲਗਾਉਂਦੇ ਨਜ਼ਰ ਆਏ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈਆਂ ਨੇ ਦੋਨਾਂ ਦੇ ਵੀਡਿਓ 'ਤੇ ਕਮੈਂਟ ਵੀ ਕੀਤੇ ਨੇ । ਦੱਸ ਦਈਏ ਕਿ ਪਿਛਲੇ ਦਿਨੀਂ ਸਰਦਾਰ ਸੋਹੀ ਅਤੇ ਗੁਰਪ੍ਰੀਤ ਘੁੱਗੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਵੀ ਹੋ ਗਈ ਸੀ ਅਤੇ ਤਕਰਾਰ ਦਾ ਇਹ ਵੀਡਿਓ ਵੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ ।

 rana jang bhadur rana jang bhadur

ਸਰਦਾਰ ਸੋਹੀ ਨਾਲ ਗੁਰਪ੍ਰੀਤ ਘੁੱਗੀ ਖਹਿ ਗਏ ਨੇ ਅਤੇ ਉਨ੍ਹਾਂ ਨੂੰ ਕਹਿ ਰਹੇ ਨੇ ਕਿ “ਤੁਸੀਂ ਸੀਨੀਅਰ ਐਕਟਰ ਹੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੈੱਟ ‘ਤੇ ਇਸ ਤਰ੍ਹਾਂ ਦਾ ਬਿਹੇਵ ਕਰੋ ,ਇਸੇ ਦੌਰਾਨ ਗਿੱਪੀ ਪੁੱਛਦੇ ਨੇ ਕਿ ਕੀ ਹੋਇਆ ਸੋਹੀ ਸਾਹਿਬ । ਇਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਦੱਸ ਦੇ ਨੇ ਕਿ ਸੋਹੀ ਸਾਹਿਬ ਦਾ ਸੈੱਟ ‘ਤੇ ਰਵੱਈਆ ਠੀਕ ਨਹੀਂ”

You may also like