ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਜਲਦ ਹੀ ਨਵੀਂ ਫ਼ਿਲਮ 'ਨਿਗਾਹ ਮਾਰਦਾ ਆਈ ਵੇ' 'ਚ ਆਉਣਗੇ ਨਜ਼ਰ, ਜਾਣੋ ਕਦੋਂ ਰਿਲੀਜ਼ ਹੋਵੇਗੀ ਇਹ ਫ਼ਿਲਮ

written by Pushp Raj | September 27, 2022 10:00am

Sargun Mehta and Gurnam Bhullar Movie: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੀ ਹਾਲ ਹੀ ਵਿੱਚ ਫ਼ਿਲਮ 'ਮੋਹ' ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜਲਦ ਹੀ ਇਹ ਜੋੜੀ ਮੁੜ ਇੱਕ ਹੋਰ ਨਵੀਂ ਫ਼ਿਲਮ 'ਨਿਗਾਹ ਮਾਰਦਾ ਆਈ ਵੇ' ਵਿੱਚ ਨਜ਼ਰ ਆਵੇਗੀ।

image source: instagram

ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ਇਸ ਸਮੇਂ ਸਭ ਤੋਂ ਫੇਮਸ ਪੰਜਾਬੀ ਕਲਾਕਾਰ ਹਨ। ਜਿੱਥੇ ਸਰਗੁਨ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਮੋਹ' ਵਿੱਚ ਕਮਾਲ ਕੀਤਾ, ਉਥੇ ਹੀ ਗੁਰਨਾਮ ਭੁੱਲਰ ਨੇ ਵੀ ਮੈਂ ਵਿਆਹ ਨੀ ਕਰਾਉਣਾ ਤੇਰੇ ਨਲਾ, ਲੇਖ, ਸਹੁਰਿਆਂ ਦਾ ਪਿੰਡ ਆ ਗਿਆ ਅਤੇ ਕੋਕਾ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ।

ਦੋਵੇਂ ਕਲਾਕਾਰ ਜਲਦ ਹੀ ਫਿਰ ਤੋਂ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਇਹ ਉਹੀ ਫ਼ਿਲਮ ਹੈ ਜਿਸ ਦਾ ਐਲਾਨ 2021 ਵਿੱਚ ਕੀਤਾ ਗਿਆ ਸੀ ਅਤੇ ਫਿਲਮ 17 ਜੂਨ 2022 ਨੂੰ ਰਿਲੀਜ਼ਹੋਣੀ ਸੀ, ਪਰ ਕੁਝ ਕਾਰਨਾਂ ਕਰਕੇ ਫ਼ਿਲਮ ਰਿਲੀਜ਼ ਨਹੀਂ ਹੋ ਸਕੀ। ਹੁਣ ਫ਼ਿਲਮ ਮੇਕਰਸ ਮੁੜ ਇਸ ਫ਼ਿਲਮ ਦੀ ਨਵੀਂ ਡੇਟ ਦਾ ਐਲਾਨ ਕਰ ਦਿੱਤਾ ਹੈ।

image source: instagram

ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਜਲਦ ਹੀ ਮੁੜ ਆਪਣੀ ਨਵੀਂ ਫ਼ਿਲਮ 'ਨਿਗਾਹ ਮਾਰਦਾ ਆਈ ਵੇ' 'ਚ ਇੱਕਠੇ ਨਜ਼ਰ ਆਉਣਗੇ। ਇਹ ਜਾਣਕਾਰੀ ਗੁਰਨਾਮ ਭੁੱਲਰ ਦੇ ਇੱਕ ਫੈਨ ਪੇਜ਼ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ।

ਸ਼ੇਅਰ ਕੀਤੀ ਗਈ ਇਸ ਪੋਸਟ ਦੇ ਵਿੱਚ ਫ਼ਿਲਮ ਦਾ ਪੋਸਟਰ ਅਤੇ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਖ਼ੁਦ ਫੈਨਜ਼ ਨੂੰ ਆਪਣੀ ਨਵੀਂ ਫ਼ਿਲਮ 'ਨਿਗਾਹ ਮਾਰਦਾ ਆਈ ਵੇ' ਦੀ ਰਿਲੀਜ਼ ਡੇਟ ਸਬੰਧੀ ਜਾਣਕਾਰੀ ਦੇ ਰਹੇ ਹਨ। ਗੁਰਨਾਮ ਭੁੱਲਰ ਨੇ ਦੱਸਿਆ ਕਿ ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 17 ਫਰਵਰੀ 2023 ਨੂੰ ਰਿਲੀਜ਼ ਹੋਵੇਗੀ।

image source: instagram

ਹੋਰ ਪੜ੍ਹੋ: ਦੁਖਦ ਖਬਰ! ਪੰਜਾਬੀ ਫ਼ਿਲਮ ਡਾਇਰੈਕਟਰ ਤਰਨਜੀਤ ਟੋਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕਰਮਜੀਤ ਅਨਮੋਲ ਨੇ ਦਿੱਤੀ ਸ਼ਰਧਾਂਜਲੀ

ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਯੂਕੇ ਅਤੇ ਭਾਰਤ ਵਿੱਚ ਹੋਈ ਹੈ। ਫ਼ਿਲਮ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਰੁਪਿੰਦਰ ਇੰਦਰਜੀਤ ਇਸ ਔਨ-ਸਕ੍ਰੀਨ ਜੋੜੀ ਨੂੰ ਆਪਣੀ ਪਹਿਲੀ ਫ਼ਿਲਮ 'ਸੁਰਖੀ ਬਿੰਦੀ' ਵਿੱਚ ਵੀ ਡਾਇਰੈਕਟ ਕੀਤਾ ਸੀ। ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।

 

View this post on Instagram

 

A post shared by Gurnam Diaries (@gurnamdiaries)

You may also like