ਅੱਜ ਹੈ ਸਰਗੁਣ ਮਹਿਤਾ ਦਾ ਜਨਮ ਦਿਨ, ਇਸ ਤਰ੍ਹਾਂ ਪਾਲੀਵੁੱਡ ਫ਼ਿਲਮਾਂ ’ਚ ਕੰਮ ਕਰਨ ਦਾ ਬਣਿਆ ਸੀ ਸਬੱਬ

Written by  Rupinder Kaler   |  September 06th 2019 10:40 AM  |  Updated: September 06th 2019 10:40 AM

ਅੱਜ ਹੈ ਸਰਗੁਣ ਮਹਿਤਾ ਦਾ ਜਨਮ ਦਿਨ, ਇਸ ਤਰ੍ਹਾਂ ਪਾਲੀਵੁੱਡ ਫ਼ਿਲਮਾਂ ’ਚ ਕੰਮ ਕਰਨ ਦਾ ਬਣਿਆ ਸੀ ਸਬੱਬ

ਸਰਗੁਣ ਮਹਿਤਾ ਦਾ ਨਾਂਅ ਅੱਜ ਪਾਲੀਵੁੱਡ ਵਿੱਚ ਟੌਪ ਦੀਆਂ ਹੀਰੋਇਨਾਂ ਵਿੱਚ ਗਿਣਿਆ ਜਾਂਦਾ ਹੈ । ਉਸ ਦੀ ਲੱਗਪਗ ਹਰ ਫ਼ਿਲਮ ਹਿੱਟ ਹੁੰਦੀ ਹੈ । ਹਾਲ ਹੀ ਵਿੱਚ ਉਸ ਦੀ ਰਿਲੀਜ਼ ਹੋਈ ਫ਼ਿਲਮ ‘ਸੁਰਖੀ ਬਿੰਦੀ’ ਨੂੰ ਬਾਕਸ ਆਫ਼ਿਸ ਤੇ ਚੰਗਾ ਰਿਸਪਾਂਸ ਮਿਲਿਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼, ਲਵ ਪੰਜਾਬ, ਲਹੌਰੀਆ, ਜਿੰਦੂਆ, ਕਿਸਮਤ ਤੇ ਕਾਲਾ ਸ਼ਾਹ ਕਾਲਾ ਵਰਗੀਆਂ ਕਈ ਹਿੱਟ ਪੰਜਾਬੀ ਫ਼ਿਲਮਾਂ ਦਿੱਤੀਆਂ ਹਨ ।

ਇਹਨਾਂ ਫ਼ਿਲਮਾਂ ਵਿੱਚ ਦਿਖਾਈ ਅਦਾਕਾਰੀ ਦੀ ਬਦੌਲਤ ਸਰਗੁਣ ਮਹਿਤਾ ਨੂੰ ਹਰ ਵਾਰ ਸਰਬੋਤਮ ਐਕਟਰੈੱਸ ਦਾ ਅਵਾਰਡ ਮਿਲਦਾ ਆ ਰਿਹਾ ਹੈ । ਪਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਸਰਗੁਣ ਮਹਿਤਾ ਆਪਣੀ ਅਦਾਕਾਰੀ ਕਰਕੇ ਮੁੰਬਈ ਵਿੱਚ ਹੀ ਸਰਗਰਮ ਸੀ । ਪੰਜਾਬੀ ਫ਼ਿਲਮਾਂ ਨਾਲ ਜੁੜਣਾ, ਸਰਗੁਣ ਮਹਿਤਾ ਲਈ ਇਤਫਾਕ ਤੋਂ ਘੱਟ ਨਹੀਂ ਸੀ ।

ਇੱਕ ਇੰਟਰਵਿਊ ਵਿੱਚ ਉਹਨਾਂ ਨੇ ਇਸ ਦਾ ਖ਼ੁਦ ਖੁਲਾਸਾ ਕੀਤਾ ਹੈ ।ਸਰਗੁਣ ਮਹਿਤਾ ਚੰਡੀਗੜ੍ਹ ਦੀ ਜੰਮਪਲ ਹੈ ਉਸ ਨੇ ਕਦੇ ਜ਼ਿੰਦਗੀ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰੇਗੀ ।ਸਰਗੁਣ ਮਹਿਤਾ ਫ਼ਿਲਮ ‘ਅੰਗਰੇਜ਼’ ਦੇ ਲੇਖਕ ਅੰਬਰਦੀਪ ਸਿੰਘ ਨੂੰ ਪਹਿਲਾਂ ਤੋਂ ਜਾਣਦੀ ਸੀ ਕਿਉਂਕਿ ਦੋਵੇਂ ‘ਕਾਮੇਡੀ ਨਾਈਟ’ ਦਾ ਹਿੱਸਾ ਰਹੇ ਹਨ। ਅੰਬਰ ਨੇ ਸਰਗੁਣ ਮਹਿਤਾ ਨੂੰ ਅੰਗਰੇਜ਼ ਫ਼ਿਲਮ ਵਿੱਚ ਕੰਮ ਕਰਨ ਦਾ ਆਫਰ ਦਿੱਤਾ ਸੀ ।

ਸਰਗੁਣ ਨੂੰ ਫ਼ਿਲਮ ਦੀ ਕਹਾਣੀ ਤਾਂ ਪਸੰਦ ਆਈ ਪਰ ਉਹ ਆਪਣੇ ਕਿਰਦਾਰ ਨੂੰ ਲੈ ਕੇ ਕਾਫੀ ਫਿਕਰਮੰਦ ਸੀ ।ਸਰਗੁਣ ਦੀ ਇਹ ਫ਼ਿਲਮ ਸੁਪਰ ਹਿੱਟ ਰਹੀ ਇਸ ਤੋਂ ਬਾਅਦ ਉਸ ਨੇ ਅਮਰਿੰਦਰ ਗਿੱਲ ਨਾਲ ਇੱਕ ਤੋਂ ਬਾਅਦ ਇੱਕ ਤਿੰਨ ਫ਼ਿਲਮਾਂ ਕੀਤੀਆਂ ।

ਸਰਗੁਣ ਮਹਿਤਾ ਆਪਣੀ ਅਦਾਕਾਰੀ ਸਦਕਾ ਬੈਸਟ ਐਕਟਰੈੱਸ ਦਾ ਅਵਾਰਡ ਹਾਸਲ ਕਰ ਚੁੱਕੀ ਹੈ । ਅਸੀਂ ਉਹਨਾਂ ਦੇ ਜਨਮ ਦਿਨ ’ਤੇ ਆਸ ਕਰਦੇ ਹਾਂ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਇਸੇ ਤਰ੍ਹਾਂ ਹਿੱਟ ਫ਼ਿਲਮਾਂ ਦਿੰਦੀ ਰਹੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network