ਸਰਗੁਨ ਮਹਿਤਾ ਨੇ ਆਪਣੀ ਨਾਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੀਤਾ ਵੱਡਾ ਖੁਲਾਸਾ, ਕਿਹਾ ਹੁਣ ਦੁਨੀਆ ਸਵਰਨ ਬੇਦੀ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ

written by Shaminder | January 20, 2022

ਸਰਗੁਨ ਮਹਿਤਾ (Sargun Mehta) ਜਿੱਥੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ, ਉੱਥੇ ਹੀ ਆਪਣੇ ਸੀਰੀਅਲਸ ਕਾਰਨ ਵੀ ਚਰਚਾ ‘ਚ ਹੈ । ਉਹ ਆਪਣੇ ਪਤੀ ਰਵੀ ਦੁਬੇ ਦੇ ਨਾਲ ਕਈ ਸੀਰੀਅਲ ਬਣਾ ਚੁੱਕੀ ਹੈ । ਉਸ ਦਾ ਸੀਰੀਅਲ ‘ਉਡਾਰੀਆਂ’ ਪਹਿਲਾਂ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਉਸ ਨੇ ਆਪਣੇ ਨਵੇਂ ਸੀਰੀਅਲ ‘ਸਵਰਨ ਘਰ’  (SWARAN GHAR) ਦਾ ਐਲਾਨ ਕਰ ਦਿੱਤਾ ਹੈ । ਜਿਸ ਦੀ ਜਾਣਕਾਰੀ ਉਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਂਝੀ ਕਰ ਰਹੀ ਹੈ ।

sargun mehta image From instagram

ਹੋਰ ਪੜ੍ਹੋ : ਮਰਹੂਮ ਗਾਇਕ ਸਾਬਰ ਕੋਟੀ ਦਾ ਅੱਜ ਹੈ ਜਨਮ ਦਿਨ, ਪੁੱਤਰ ਐਲੇਕਸ ਕੋਟੀ ਨੇ ਯਾਦ ਕਰਦੇ ਹੋਏ ਭਾਵੁਕ ਪੋਸਟ ਕੀਤੀ ਸਾਂਝੀ

ਇਸ ਸੀਰੀਅਲ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਰਗੁਨ ਮਹਿਤਾ ਨੇ ਆਪਣੀ ਨਾਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ਉਸਨੇ ਸ਼ੋਅ ਅਤੇ ਮੁੱਖ ਕਿਰਦਾਰ ਦਾ ਨਾਮ ਆਪਣੀ ਨਾਨੀ ਸ਼੍ਰੀਮਤੀ ਸਵਰਨ ਬੇਦੀ ਦੇ ਨਾਮ 'ਤੇ ਰੱਖਿਆ ਹੈ। ਉਸਨੇ ਇਹ ਵੀ ਦੱਸਿਆ ਕਿ ਸ਼ੋਅ ਦੀ ਕਹਾਣੀ ਉਸਦੀ ਨਾਨੀ ਦੀ ਕਹਾਣੀ ਨਹੀਂ ਹੈ ਪਰ ਇਹ ਸ਼ੋਅ ਕਈ ਤਰੀਕਿਆਂ ਨਾਲ ਉਸਦੇ ਨੇੜੇ ਹੈ।

Image Source: Instagram

ਸਰਗੁਨ ਮਹਿਤਾ ਇਸ ਤੋਂ ਪਹਿਲਾਂ ‘ਉਡਾਰੀਆਂ’ ਸ਼ੋਅ ਦੁੇ ਨਾਲ ਹਾਜ਼ਰ ਹੋਈ ਸੀ ਅਤੇ ਇਸ ਸ਼ੋਅ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਪਿਆਰ ਮਿਲਿਆ ਸੀ ।ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਭਾਵੇਂ ਉਹ ‘ਕਿਸਮਤ’ ਹੋਵੇ ‘ਅੰਗਰੇਜ’ ਜਾਂ ਫਿਰ ‘ਲਹੌਰੀਏ’ ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਹਰ ਕਿਰਦਾਰ ‘ਚ ਉਹ ਖੁੱਭ ਜਾਂਦੀ ਹੈ । ਸਰਗੁਨ ਮਹਿਤਾ ਦਾ ਪਤੀ ਵੀ ਇੱਕ ਬਿਹਤਰੀਨ ਅਦਾਕਾਰ ਹੈ ਤੇ ਹੁਣ ਤੱਕ ਕਈ ਸੀਰੀਅਲਸ ਅਤੇ ਵੈੱਬ ਸੀਰੀਜ਼ ‘ਚ ਨਜ਼ਰ ਆ ਚੁੱਕਿਆ ਹੈ ।ਦੋਵਾਂ ਦੀ ਮੁਲਾਕਾਤ ਦਿੱਲੀ ਦੇ ਕਰੋਲ ਬਾਗ ‘ਚ ਹੋਈ ਸੀ ਅਤੇ ਇੱਥੋਂ ਹੀ ਦੋਵਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਵੀ ਹੋਈ ਸੀ ।

 

View this post on Instagram

 

A post shared by Sargun Mehta (@sargunmehta)

 

You may also like