ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Written by  Shaminder   |  February 04th 2023 03:39 PM  |  Updated: February 04th 2023 03:42 PM

ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਸਰਗੁਨ ਮਹਿਤਾ (Sargun Mehta)  ਨੇ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਦੇ ਲਈ ਲਿਖਿਆ ‘ਜਨੂੰਨ’ ਜਨੂਨੀਅਤ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

 Sargun Mehta image source : Instagram

ਹੋਰ ਪੜ੍ਹੋ : ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਜੈਸਲਮੇਰ ਲਈ ਹੋਈ ਰਵਾਨਾ, ਵੇਖੋ ਵੀਡੀਓ

ਸਰਗੁਨ ਮਹਿਤਾ ਦੇ ਪਤੀ ਵੀ ਹਨ ਵਧੀਆ ਅਦਾਕਾਰ

ਸਰਗੁਨ ਮਹਿਤਾ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਸ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹਰ ਫ਼ਿਲਮ ‘ਚ ਉਸ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਹੋਣ, ਹਲਕੀ ਫੁਲਕੀ ਕਾਮੇਡੀ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ । ਹਰ ਕਿਰਦਾਰ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਜਾਨ ਪਾਈ ਹੈ ।

Sargun Mehta And Ravi Dubey

ਹੋਰ ਪੜ੍ਹੋ : ਅਦਾਕਾਰਾ ਦਲਜੀਤ ਕੌਰ ਕਰਵਾਉਣ ਜਾ ਰਹੀ ਵਿਆਹ, ਪਤੀ ਦੇ ਨਾਲ ਯੂ ਕੇ ਹੋਵੇਗੀ ਸੈਟਲ

ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਐਮੀ ਵਿਰਕ ਅਤੇ ਨਿਮਰਤ ਖਹਿਰਾ ਦੇ ਨਾਲ ਫ਼ਿਲਮ ਆਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਾਲ ਹੀ ‘ਚ ਉਨ੍ਹਾਂ ਦੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਆਈ ਸੀ ।

ਇਸ ਫ਼ਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ ਸੀ । ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ (Ravi Dubey)ਵੀ ਇੱਕ ਵਧੀਆ ਅਦਾਕਾਰ ਹਨ ਅਤੇ ਹੁਣ ਤੱਕ ਉਹ ਕਈ ਵੱਡੇ ਪੱਧਰ ਦੇ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ।

Sargun Mehta And Ravi dubey- image From instagram

ਸੀਰੀਅਲ ਦੇ ਆਡੀਸ਼ਨ ਦੌਰਾਨ ਹੋਈ ਰਵੀ ਦੁਬੇ ਨਾਲ ਮੁਲਾਕਾਤ

ਅਦਾਕਾਰਾ ਸਰਗੁਨ ਮਹਿਤਾ ਦੀ ਰਵੀ ਦੁਬੇ ਦੇ ਨਾਲ ਮੁਲਾਕਾਤ ਟੀਵੀ ਸੀਰੀਅਲ ਦੇ ਆਡੀਸ਼ਨ ਦੇ ਦੌਰਾਨ ਹੋਈ ਸੀ । ਦਿੱਲੀ ‘ਚ ‘ਕਰੋਲ ਬਾਗ’ ਨਾਂਅ ਦੇ ਸੀਰੀਅਲ ਦੇ ਆਡੀਸ਼ਨ ਲਈ ਸਰਗੁਨ ਵੀ ਗਈ ਸੀ ।ਇਸ ਤੋਂ ਬਾਅਦ ਦੋਵਾਂ ਦਰਮਿਆਨ ਗੱਲਬਾਤ ਸ਼ੁਰੂ ਹੋ ਗਈ ਅਤੇ ਕੁਝ ਸਾਲਾਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ।

 

View this post on Instagram

 

A post shared by Sargun Mehta (@sargunmehta)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network