ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਰਵਾਹ ਨਾ ਕਰ’ ਔਖੇ ਹਾਲਾਤਾਂ ‘ਚ ਦਿੰਦਾ ਹੈ ਹੌਸਲਾ

written by Shaminder | May 28, 2021

ਸਤਿੰਦਰ ਸਰਤਾਜ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ 'ਪਰਵਾਹ ਨਾਂ ਕਰ' ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

satinder sartaaj song Image From satinder sartaaj song

ਹੋਰ ਪੜ੍ਹੋ : ਪਾਲੀਵੁੱਡ ਅਦਾਕਾਰ ਵਰਿੰਦਰ ਵਾਂਗ ਉਹਨਾਂ ਦੀ ਨੂੰਹ ਵੀ ਹੈ ਇੰਡਸਟਰੀ ਦਾ ਵੱਡਾ ਨਾਂਅ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ 

Sartaaj Image From satinder sartaaj song

ਗੀਤ ‘ਚ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਵੇਂ ਅੱਜ ਸਾਡੇ ਹਾਲਾਤ ਬਿਹਤਰ ਨਹੀਂ ਹਨ, ਪਰ ਚੰਗਾ ਸਮਾਂ ਜ਼ਰੂਰ ਆਏਗਾ ਅਤੇ ਬਹੁਤ ਹੀ ਜਲਦ ਆਏਗਾ ।

satinder Sartaaj Image From satinder sartaaj song

ਇਸ ਗੀਤ ‘ਚ ਉਨ੍ਹਾਂ ਇਨਸਾਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੇਸ਼ੱਕ ਅੱਜ ਬਹੁਤ ਹੀ ਮਾੜੇ ਹਾਲਾਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਰਿਹਾ ਹੈ ਪਰ ਇਸ ਕਾਲੀ ਹਨੇਰੀ ਰਾਤ ਤੋਂ ਬਾਅਦ ਰੌਸ਼ਨੀ ਨਾਲ ਭਰਿਆ ਦਿਨ ਜ਼ਰੂਰ ਆਏਗਾ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ 'ਗੁੱਸੇ ਦਾ ਨਤੀਜਾ’ ਰਿਲੀਜ਼ ਹੋਇਆ ਸੀ । ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਉਹ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਹਨ ।

 

You may also like