ਵਾਰ ਵਾਰ ਸੁਣਨ ਲਈ ਮਜਬੂਰ ਕਰਦਾ ਹੈ ਸਰਤਾਜ ਦਾ 'ਰਸੀਦ' , ਦੇਖੋ ਵੀਡੀਓ

Written by  Aaseen Khan   |  November 29th 2018 05:54 AM  |  Updated: November 30th 2018 04:36 AM

ਵਾਰ ਵਾਰ ਸੁਣਨ ਲਈ ਮਜਬੂਰ ਕਰਦਾ ਹੈ ਸਰਤਾਜ ਦਾ 'ਰਸੀਦ' , ਦੇਖੋ ਵੀਡੀਓ

ਵਾਰ ਵਾਰ ਸੁਣਨ ਨੂੰ ਮਜਬੂਰ ਕਰਦਾ ਹੈ ਸਰਤਾਜ ਦਾ 'ਰਸੀਦ' , ਦੇਖੋ ਵੀਡੀਓ : ਸਤਿੰਦਰ ਸਰਤਾਜ ਸੂਫੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਸੂਫੀ ਗਾਇਕੀ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ ਹੈ। ਕੁੱਝ ਸਮੇਂ ਤੋਂ ਸਰਤਾਜ ਦੇ ਜਿਸ ਗਾਣੇ 'ਰਸੀਦ' ਦਾ ਦਰਸ਼ਕਾਂ ਵੱਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ , ਰਿਲੀਜ਼ ਹੋ ਚੁੱਕਿਆ ਹੈ। 'ਰਸੀਦ' ਗੀਤ ਇੱਕ ਸੂਫੀ ਰੋਮਾਂਟਿਕ ਗਾਣਾ ਹੈ ਜਿਸ ਦਾ ਇੱਕਲਾ ਇੱਕਲਾ ਬੋਲ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਦਾ ਹੈ।

https://www.youtube.com/watch?v=hpDZqrGMre8&feature=youtu.be

ਸਤਿੰਦਰ ਸਰਤਾਜ ਆਪ ਹੈ ਹੀ ਪੰਜਾਬ ਦੇ ਚੋਟੀ ਦੇ ਸੂਫੀ ਸ਼ਾਇਰ ਜਿੰਨ੍ਹਾਂ ਦੀ ਸ਼ਾਇਰੀ ਨੇ ਵੱਡੇ ਵੱਡਿਆਂ ਦੇ ਦਿਲ ਪਸੀਜ ਕੇ ਰੱਖ ਦਿੱਤੇ ਹਨ। ਇਸ ਰਸੀਦ ਗਾਣੇ 'ਚ ਸਰਤਾਜ ਦੀ ਸ਼ਾਇਰੀ ਕੀਲ ਕੇ ਰੱਖ ਦਿੰਦੀ ਹੈ। ਸਤਿੰਦਰ ਸਰਤਾਜ ਦੀ ਆਈ ਪੂਰੀ ਐਲਬਮ 'ਸੀਜ਼ਨ ਆਫ ਸਰਤਾਜ' ਦਾ ਇਹ ਰਸੀਦ ਗੀਤ ਆਖ਼ਿਰੀ ਗੀਤ ਹੈ। ਗੀਤ ਦੀ ਵੀਡੀਓ ਵੀ ਅਨੋਖੇ ਢੰਗ ਦੀ ਹੈ। ਵੀਡੀਓ 'ਚ ਸਰਤਾਜ ਵੱਖਰੇ ਅੰਦਾਜ਼ ਅਤੇ ਵੱਖਰੀ ਦਿੱਖ ਨਾਲ ਸਰੋਤਿਆਂ ਦਾ ਦਿਲ ਜਿੱਤ ਰਹੇ ਹਨ।

https://www.instagram.com/p/BqwBCyDB8t6/

ਰਸੀਦ ਸੌਂਗ ਦਾ ਮਿਊਜ਼ਿਕ ਵੀ ਖੂਬਸੂਰਤ ਹੈ ਹੋਣਾ ਵੀ ਸੀ ਕਿਉਂਕਿ ਗੀਤ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਵੱਲੋਂ ਦਿੱਤਾ ਗਿਆ ਹੈ। ਜੇਕਰ ਗੱਲ ਕਰੀਏ ਵੀਡੀਓ ਦੀ ਸਿਨਮੈਟੋਗ੍ਰਾਫ਼ੀ , ਐਡੀਟਿੰਗ ,ਅਤੇ ਡਾਇਰੈਕਸ਼ਨ ਦੀ ਤਾਂ ਇਹ ਤਿੰਨੋ ਅਹਿਮ ਭਾਗ ਸੰਨੀ ਧਿਨਸੇ ਵੱਲੋਂ ਸੰਭਾਲੇ ਗਏ ਹਨ। ਅਤੇ ਸੰਭਾਲੇ ਵੀ ਬਾਖ਼ੂਬੀ ਹਨ ਕਿਉਂਕਿ ਰਸੀਦ ਗਾਣੇ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਹੈ। ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਸਤਿੰਦਰ ਸਰਤਾਜ ਨੇ ਜਿਸ ਦਿਨ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਹੈ , ਸੰਗੀਤ ਜਗਤ ਦਾ ਮੁਕਾਮ ਉੱਪਰ ਚੁੱਕਿਆ ਹੈ।

ਹੋਰ ਪੜ੍ਹੋ : 20 ਰੁਪਏ ਦੇ ਲੰਗਰ ਤੋਂ ਲੈਕੇ ਕਰੋੜਾਂ ਲੋਕਾਂ ਦੇ ਪੇਟ ਭਰਨ ਦੀ ਕਹਾਣੀ ਦੱਸਦਾ ਹਿੰਮਤ ਸੰਧੂ ਦਾ ਇਹ ਗੀਤ

came with new Song

ਸਰਤਾਜ ਦਾ ਹਰ ਇੱਕ ਗਾਣਾ ਧੁਰ ਅੰਦਰ ਤੱਕ ਪਹੁੰਚਦਾ ਹੈ ਅਤੇ ਰੂਹ ਨੂੰ ਸ਼ਾਂਤੀ ਵੀ ਪਹੁੰਚਾਉਂਦਾ ਹੈ। ਉਸੇ ਤਰਾਂ ਰਸੀਦ ਗਾਣੇ ਨੂੰ ਵੀ ਇੱਕ ਵਾਰ ਸੁਣੇ 'ਤੇ ਮਨ ਨਹੀਂ ਭਰਦਾ ਸਗੋਂ ਬਾਰ ਬਾਰ ਸੁਣਨ ਦਾ ਦਿਲ ਕਰਦਾ ਹੈ। ਸਤਿੰਦਰ ਸਰਤਾਜ ਫਿਲਮ ਇੰਡਸਟਰੀ 'ਚ ਡੈਬਿਊ ਕਰ ਚੁੱਕੇ ਹਨ।ਉਹਨਾਂ ਵੱਲੋਂ 'ਬਲੈਕ ਪ੍ਰਿੰਸ' ਨਾਮਕ ਫਿਲਮ 'ਚ ਲੀਡ ਰੋਲ ਨਿਭਾ ਵਾਹਵਾਹੀ ਖੱਟੀ ਜਿਸ ਦੀ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦੁਲੀਪ ਸਿੰਘ ਦੀ ਜੀਵਨੀ 'ਤੇ ਅਧਾਰਿਤ ਸੀ। ਫਿਲਮ ਸਰਤਾਜ ਦੀ ਅਦਾਕਾਰੀ ਨੂੰ ਬਹੁਤ ਹੀ ਸਰਾਹਿਆ ਗਿਆ ਹੈ ਤੇ ਫਿਲਮ ਵੀ ਬਲਾਕਬਸਟਰ ਹਿੱਟ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network