ਕੈਨੇਡਾ ਵਿੱਚ ਗੂੰਜਿਆ ਸਤਿੰਦਰ ਸਰਤਾਜ ਦਾ ਸੂਫ਼ੀਆਨਾ ਸੰਗੀਤ, ਵੇਖੋ ਵੀਡੀਓ

Written by  Anmol Sandhu   |  July 24th 2018 12:29 PM  |  Updated: July 24th 2018 12:29 PM

ਕੈਨੇਡਾ ਵਿੱਚ ਗੂੰਜਿਆ ਸਤਿੰਦਰ ਸਰਤਾਜ ਦਾ ਸੂਫ਼ੀਆਨਾ ਸੰਗੀਤ, ਵੇਖੋ ਵੀਡੀਓ

ਅੱਜ ਆਪਾਂ ਗੱਲ ਕਰ ਰਹੇ ਹਾਂ ਮਸ਼ਹੂਰ ਸੂਫ਼ੀਆਨਾ ਸੰਗੀਤ ਦੇ ਸਰਤਾਜ “ਸਤਿੰਦਰ ਸਰਤਾਜ” ਦੀ ਜਿਹਨਾ ਨੇ ਆਪਣੇ ਸੂਫ਼ੀਆਨਾ ਸੰਗੀਤ ਦੇ ਜਰੀਏ ਦੇਸ਼ਾ ਵਿਦੇਸ਼ਾ ਵਿੱਚ ਪੰਜਾਬੀ ਦੀ ਸ਼ਾਨ ਨੂੰ ਇੱਕ ਉਚਾ ਦਰਜ ਦੇ ਦਿੱਤਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਇੱਕ ਲਾਈਵ ਸ਼ੋ ਹੋਇਆ ਸੀ ਜਿੱਥੇ ਉਹਨਾਂ ਨੇ ਆਪਣੇ ਸੂਫ਼ੀਆਨਾ ਸੰਗੀਤ ਦੇ ਜਲਵੇ ਵਿਖੇਰੇ ਅਤੇ ਉਹਨਾਂ ਨੇ ਆਪਣੇ ਇਸ ਸ਼ੋ ਦੀ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਦੇ ਰਾਹੀਂ ਸਾਂਝਾ ਕੀਤਾ |

https://www.instagram.com/p/BllYE2qBORb/?taken-by=satindersartaaj

ਉਹਨਾਂ ਨੇ ਆਪਣੀ ਇਸ ਪੋਸਟ ਦੇ ਦੌਰਾਨ ਇਹ ਵੀ ਦੱਸਿਆ ਕਿ ਹੁਣ ਵੈਨਕੂਵਰ ਤੋਂ ਬਾਅਦ 28 ਜੁਲਾਈ ਨੂੰ ਸ਼ਹਿਰ ਟੋਰਾਂਟੋ ਵਿੱਚ ਮਿਲਾਂਗੇ | ਸਤਿੰਦਰ ਸਰਤਾਜ Satinder Sartaj ਦੀ ਲਾਈਵ ਗਾਇਕੀ ਵਿੱਚ ਜੋ ਪੰਜਾਬ ਤੇ ਪੰਜਾਬੀ ਵਿਰਾਸਤ ਦਾ ਰੰਗ ਵੇਖਣ ਨੂੰ ਮਿਲਦਾ ਹੈ ਉਹ ਬਹੁਤ ਹੀ ਘੱਟ ਗਾਇਕਾਂ ਦੀ ਲਾਈਵ ਪਰਫੋਰਮੇਂਸ ਵਿਚ ਵੇਖਣ ਨੂੰ ਮਿਲਦਾ ਹੈ ਅਤੇ ਇਹਨਾਂ ਦੇ ਹਰ ਇੱਕ ਲਾਈਵ ਸ਼ੋ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਦਾ ਹੈ |

ਹਾਲ ਹੀ ਵਿੱਚ ਇਹਨਾਂ ਦਾ ਇੱਕ ਸਿੰਗਲ ਗੀਤ " ਉਡਾਰੀਆਂ " ਆਇਆ ਸੀ ਜਿਸ ਦੇ ਬੋਲ “ਸਤਿੰਦਰ ਸਰਤਾਜ” ਨੇਂ ਆਪ ਹੀ ਲਿਖੇ ਹਨ ਅਤੇ ਇਸਨੂੰ ਸੰਗੀਤ " ਜਤਿੰਦਰ ਸ਼ਾਹ " ਨੇਂ ਦਿੱਤਾ ਹੈ | ਇਸ ਗੀਤ ਨੂੰ ਵੀ ਲੋਕਾਂ ਵੱਲੋ ਬਹੁਤ ਹੀ ਪਿਆਰ ਦਿੱਤਾ ਗਿਆ ਤੇ ਯੂਟਿਊਬ ਤੇ ਇਸ ਗੀਤ ਨੂੰ 21 ਲੱਖ ਤੋਂ ਵੀ ਜਿਆਦਾ ਵਾਰ ਵੇਖਿਆ ਗਿਆ |

https://www.youtube.com/watch?v=9udS0mpi1L4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network