ਸਤਿੰਦਰ ਸੱਤੀ ਲਾੜੀ ਵਾਂਗ ਲਾਲ ਜੋੜੇ 'ਚ ਸਜੀ ਹੋਈ ਆਈ ਨਜ਼ਰ, ਵੀਡੀਓ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Written by  Pushp Raj   |  January 30th 2023 04:55 PM  |  Updated: January 30th 2023 04:55 PM

ਸਤਿੰਦਰ ਸੱਤੀ ਲਾੜੀ ਵਾਂਗ ਲਾਲ ਜੋੜੇ 'ਚ ਸਜੀ ਹੋਈ ਆਈ ਨਜ਼ਰ, ਵੀਡੀਓ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Satinder Satti video: ਪੰਜਾਬੀ ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਆਪਣੀ ਗਾਇਕੀ ਤੇ ਆਪਣੀ ਖੂਬਸੂਰਤੀ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਸਤਿੰਦਰ ਸੱਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image Source : Instagram

ਦੱਸ ਦਈਏ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਅਕਸਰ ਹੀ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਰਹਿੰਦੀ ਹੈ ਤੇ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਸਤਿੰਦਰ ਸੱਤੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਇੱਕ ਲਾੜੀ ਵਾਂਗ ਲਾਲ ਜੋੜੇ ਵਿੱਚ ਸਜੀ ਹੋਈ ਨਜ਼ਰ ਆ ਰਹੀ ਹੈ। ਲਾਲ ਰੰਗ ਦੇ ਇਸ ਸੂਟ ਨਾਲ ਸੱਤੀ ਨੇ ਗੋਲਡਨ ਗੋਟੇ ਵਾਲਾ ਦੁੱਪਟਾ ਲਿਆ ਹੋਇਆ ਹੈ ਤੇ ਨਿਊਡ ਮੇਅਕਪ ਦੇ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।

image Source : Instagram

ਇਸ ਵੀਡੀਓ ਦੇ ਵਿੱਚ ਸੱਤੀ ਬੇਹੱਦ ਪਿਆਰੀ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਦਰਅਸਲ ਇਹ ਵੀਡੀਓ ਸਤਿੰਦਰ ਸੱਤੀ ਨੇ ਨਵੇਂ ਫੋਟੋਸ਼ੂਟ ਦੇ ਦੀ ਹੈ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਸੁਰਿੰਦਰ ਕੌਰ ਦਾ ਗੀਤ 'ਅੱਗ ਪਾਣੀਆਂ 'ਚ' ਚੱਲ ਰਿਹਾ ਹੈ, ਜੋ ਕਿ ਵੀਡੀਓ ਦੇ ਮੁਤਾਬਕ ਬਿਲਕੁਲ ਫਿੱਟ ਬੈਠਦਾ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੀ ਪੋਸਟ ਵਿੱਚ ਡਰੈਸ ਡਿਜ਼ਾਈਨਰ ਦੀ ਤਾਰੀਫ ਕੀਤੀ ਹੈ। ਸਤਿੰਦਰ ਸੱਤੀ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, "ਰੋਮਲ ਨੂੰ ਮੈਂ ਮਿਸ PTC ਦੀ Judgment ਦੌਰਾਨ ਮਿਲੀ ਸੀ ਬਹੁਤ ਹੀ ਪਿਆਰੀ ਤੇ ਕੁਛ ਕਰਨ ਦਾ ਜਜ਼ਬਾ ਰੱਖਣ ਵਾਲੀ ਇਹ ਸੋਹਣੀ ਕੁੜੀ ਨੇ ਦੱਸਿਆ ਸੀ ਕਿ ਇਹ ਇੱਕ designer ਏ ! ਅੱਜ romal ਵਲੋਂ ਭੇਜਿਆ ਸੂਟ ਪਾ ਕੇ ਮੈਂ ਸਾਰੀ ਦੁਨੀਆਂ ਨਾਲ ਇਸ ਦੇ ਇਸ ਹੁਨਰ ਨੂੰ ਸਾਂਝਾ ਕਰ ਰਹੀ ਹਾਂ !ਆਓ ਆਪਣੀਆਂ ਕੁੜੀਆਂ ਦਾ ਹੌਂਸਲਾ ਬਣੀਏ ! ਬਹੁਤ ਮੁਹੱਬਤ ❤️❤️"

image Source : Instagram

ਹੋਰ ਪੜ੍ਹੋ: ਬਾਲੀਵੁੱਡ ਗਾਇਕ ਕੈਲਾਸ਼ ਖੇਰ 'ਤੇ ਲਾਈਵ ਸ਼ੋਅ ਦੌਰਾਨ ਹੋਇਆ ਹਮਲਾ, ਨਾਰਾਜ਼ ਨੌਜਵਾਨਾਂ ਨੇ ਬੋਤਲਾਂ ਨਾਲ ਕੀਤਾ ਵਾਰ

ਆਪਣੀ ਇਸ ਵੀਡੀਓ ਰਾਹੀਂ ਸਤਿੰਦਰ ਸੱਤੀ ਕੁੜੀਆਂ ਦੀ ਹੌਂਸਲਾ-ਅਫ਼ਜਾਈ ਤੇ ਵੂਮੈਨ ਐਮਪਾਵਰਮੈਂਟ ਦਾ ਸਮਰਥਨ ਕਰਦੀ ਹੋਈ ਨਜ਼ਰ ਆਈ। ਸੱਤਿੰਦਰ ਸੱਤੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਇਸ 'ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਸਤਿੰਦਰ ਸੱਤੀ ਦੀ ਇਸ ਵੀਡੀਓ 'ਤੇ ਹਾਰਟ ਈਮੋਜੀ ਭੇਜ ਕੇ ਉਸ ਦੀ ਸ਼ਲਾਘਾ ਕੀਤੀ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network