ਸਤਿੰਦਰ ਸੱਤੀ ਨੇ ਫੈਨਜ਼ ਨਾਲ ਸਾਂਝੀ ਕੀਤੀ ਮੋਟੀਵੇਸ਼ਨਲ ਵੀਡੀਓ, ਕਿਹਾ 'ਵੱਡੇ ਸੁਫ਼ਨੇ ਵੇਖੋ ਤੇ ਮਿਹਨਤ ਕਰੋ'

Written by  Pushp Raj   |  October 13th 2022 10:35 AM  |  Updated: October 13th 2022 10:56 AM

ਸਤਿੰਦਰ ਸੱਤੀ ਨੇ ਫੈਨਜ਼ ਨਾਲ ਸਾਂਝੀ ਕੀਤੀ ਮੋਟੀਵੇਸ਼ਨਲ ਵੀਡੀਓ, ਕਿਹਾ 'ਵੱਡੇ ਸੁਫ਼ਨੇ ਵੇਖੋ ਤੇ ਮਿਹਨਤ ਕਰੋ'

Satinder Sati shares motivational video: ਪੰਜਾਬੀ ਇੰਡਸਟਰੀ ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਆਪਣੇ ਹੱਸਮੁੱਖ ਸੁਭਾਅ ਤੇ ਆਪਣੀ ਚੰਗੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਸਤਿੰਦਰ ਸੱਤੀ ਨੇ ਆਪਣੇ ਫੈਨਜ਼ ਲਈ ਇੱਕ ਮੋਟੀਵੇਸ਼ਨਲ ਵੀਡੀਓ ਸ਼ੇਅਰ ਕੀਤੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਪੰਜਾਬੀ ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਭਾਵੇਂ ਪੰਜਾਬ ਤੋਂ ਬਾਹਰ ਰਹਿੰਦੀ ਹੈ, ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫ਼ੈਨਜ਼ ਨਾਲ ਜੁੜੀ ਹੋਈ ਹੈ। ਉੇਹ ਹਰ ਰੋਜ਼ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਤਿੰਦਰ ਸੱਤੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਸਮੇਂ ਸਮੇਂ 'ਤੇ ਮੋਟੀਵੇਟ ਕਰਨ ਲਈ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਫੈਨਜ਼ ਲਈ ਇੱਕ ਮੋਟੀਵੇਸ਼ਨਲ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਤਿੰਦਰ ਸੱਤੀ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਸਤਿੰਦਰ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "Dream Big and Work Hard ਯਾਨੀ ਕਿ ਵੱਡੇ ਸੁਫ਼ਨੇ ਦੇਖੋ ਅਤੇ ਉਸ ਲਈ ਜੀ ਤੋੜ ਮਿਹਨਤ ਕਰੋ"

Image Source: Instagram

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸੱਤੀ ਇੱਕ ਪਾਰਕ ਵਿੱਚ ਬੈਂਚ ਉੱਤੇ ਬੈਠੀ ਹੋਈ ਹੈ। ਉਹ ਮਾਰਨਿੰਗ ਵਾਕ ਦੇ ਡਰੈਸਅਪ ਵਿੱਚ ਨਜ਼ਰ ਆ ਰਹੀ ਹੈ। ਸਤਿੰਦਰ ਨੇ ਸੰਤਰੀ ਰੰਗ ਦੀ ਫੁਲ ਸਲੀਵ ਟੀ-ਸ਼ਰਟ ਅਤੇ ਬਲੈਕ ਟਰਾਊਜ਼ਰ ਪਾਇਆ ਹੋਇਆ ਹੈ। ਬੈਂਚ ਉੱਤੇ ਉਸ ਦੇ ਕੋਲ ਪਾਣੀ ਦੀ ਬੋਤਲ ਤੇ ਉਸ ਦੇ ਸਨਗਲਾਸਿਸ ਪਏ ਹੋਏ ਵਿਖਾਈ ਦੇ ਰਹੇ ਹਨ।

ਇਸ ਵੀਡੀਓ ਦੇ ਵਿੱਚ ਸਤਿੰਦਰ ਸੱਤੀ ਆਪਣੇ ਫੈਨਜ਼ ਨੂੰ ਪ੍ਰੇਰਿਤ ਕਰਦੇ ਹੋਏ ਕਹਿ ਰਹਿ ਹੈ ਕਿ ਤੁਸੀਂ ਹਮੇਸ਼ਾ ਜ਼ਿੰਦਗੀ ਵਿੱਚ ਅੱਗੇ ਵੱਧਣਾ ਸਿੱਖੋ। ਸੱਤੀ ਨੇ ਵੀਡੀਓ `ਚ ਕਿਹਾ ਕਿ ਜ਼ਰੂਰੀ ਨਹੀਂ ਕਿ ਜੇ ਤੁਹਾਡੇ ਪਿਤਾ ਡਾਕਟਰ ਹਨ ਤਾਂ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਡਾਕਟਰ ਹੀ ਬਣਨਾ ਹੈ। ਤੁਹਾਡੇ ਜੋ ਵੀ ਸੁਫ਼ਨੇ ਹਨ ਉਸ ਨੂੰ ਪੂਰਾ ਕਰਨ ਲਈ ਤੁਸੀਂ ਪੂਰੀ ਜੀ ਜਾਨ ਲਗਾ ਦਿਓ।

Image Source: Instagram

ਹੋਰ ਪੜ੍ਹੋ: ਪਰਮੀਸ਼ ਵਰਮਾ ਦੇ ਨਾਲ ਚਲ ਰਹੇ ਵਿਵਾਦਾਂ ਵਿਚਾਲੇ ਸ਼ੈਰੀ ਮਾਨ ਦਾ ਨਵਾਂ ਬਿਆਨ, ਕਿਹਾ 'ਇੰਡਸਟਰੀ 'ਚ ਕੋਈ ਦੋਸਤ ਨਹੀਂ...'

ਸਤਿੰਦਰ ਸੱਤੀ ਨੇ ਵੀਡੀਓ ਵਿੱਚ ਫੈਨਜ਼ ਨਾਲ ਗੱਲਬਾਤ ਕਰਦੇ ਹੋਏ ਅੱਗੇ ਕਿਹਾ ਕਿ ਤੁਸੀਂ ਵੱਡੇ ਸੁਫ਼ਨੇ ਵੇਖੋ ਅਤੇ ਇਨ੍ਹਾਂ ਸੁਪਨੀਆਂ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰੋ । ਅਦਾਕਾਰਾ ਨੇ ਅੱਗੇ ਕਿਹਾ ਜਦੋਂ ਕੋਈ ਵਿਅਕਤੀ ਆਪਣੇ ਸੁਫ਼ਨੇ ਪੂਰੇ ਕਰਨ ਲਈ ਮਿਹਨਤ ਕਰਨਾ ਜਾਰੀ ਰੱਖਦਾ ਹੈ ਤਾਂ ਕਦੇ ਨਾਂ ਕਦੇ ਉਸ ਦੇ ਸੁਫ਼ਨੇ ਜ਼ਰੂਰ ਪੂਰੇ ਹੁੰਦੇ ਹਨ। ਇਸ ਲਈ ਉਦੋਂ ਤੱਕ ਮਿਹਨਤ ਕਰਨਾ ਜਾਰੀ ਰੱਖੋ ਜਦੋਂ ਤੱਕ ਤੁਹਾਡੇ ਸੁਫ਼ਨੇ ਪੂਰੇ ਨਹੀਂ ਹੋ ਜਾਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network