ਸਤਵਿੰਦਰ ਬਿੱਟੀ ਹੈ ਪੁਰਾਣੇ ਹਿੰਦੀ ਗਾਣਿਆਂ ਦੀ ਸ਼ੌਕੀਨ, ਅਦਾਕਾਰਾ ਨੇ ਸ਼ੇਅਰ ਕੀਤੀ ਵੀਡੀਓ

written by Pushp Raj | January 14, 2023 06:28pm

Satwinder Bitti Video: ਪੰਜਾਬੀ ਗਾਇਕ ਸਤਵਿੰਦਰ ਬਿੱਟੀ ਦੇ ਦੁਨੀਆ ਭਰ 'ਚ ਲੱਖਾਂ ਫੈਨਜ਼ ਹਨ। ਉਨ੍ਹਾਂ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਆਪਣਾ ਕਾਇਲ ਕਰ ਲਿਆ ਹੈ।  ਹਾਲ ਹੀ ਵਿੱਚ ਗਾਇਕਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image Source : Instagram

ਬਿੱਟੀ ਆਪਣੇ ਜ਼ਮਾਨੇ 'ਚ ਟੌਪ ਦੀ ਗਾਇਕਾ ਰਹੀ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਇੰਡਸਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਬਿੱਟੀ ਖੁਦ ਪੁਰਾਣੇ ਹਿੰਦੀ ਗਾਣਿਆਂ ਦੀ ਸ਼ੌਕੀਨ ਹੈ।

image Source : Instagram

ਇਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ। ਆਪਣੀ ਤਕਰੀਬਨ ਹਰ ਪੋਸਟ ਦੇ ਵਿੱਚ ਬਿੱਟੀ ਪੁਰਾਣੇ ਹਿੰਦੀ ਗਾਣੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸਤਵਿੰਦਰ ਬਿੱਟੀ ਨੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ।

ਲਤਾ ਮੰਗੇਸ਼ਕਰ ਬਿੱਟੀ ਦੀ ਮਨਪਸੰਦ ਗਾਇਕਾ ਹੈ। ਉਨ੍ਹਾਂ ਦੀਆਂ ਰੀਲਜ਼ਸ ਦੇਖ ਕੇ ਤੁਸੀਂ ਵੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ। ਸਤਵਿੰਦਰ ਬਿੱਟੀ ਅਕਸਰ ਹੀ ਲਤਾ ਮੰਗੇਸ਼ਕਰ ਜੀ ਦੇ ਗੀਤਾਂ 'ਤੇ ਵੀਡੀਓਜ਼ ਬਣਾ ਕੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

image Source : Instagram

ਹੋਰ ਪੜ੍ਹੋ: ਪਹਿਲੀ ਵਾਰ ਹੋਣ ਜਾ ਰਿਹਾ ਹੈ ਪੰਜਾਬੀ ਫਿਲਮ ਫੈਸਟੀਵਲ, ਫੈਨਜ਼ ਮੁੜ ਵੇਖ ਸਕਣਗੇ ਤਰਸੇਮ ਜੱਸੜ ਦੀਆਂ ਫ਼ਿਲਮਾਂ

ਦੱਸਣਯੋਗ ਹੈ ਕਿ ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਦੀ ਝੋਲੀ 'ਚ ਅਨੇਕਾਂ ਹਿੱਟ ਗੀਤ ਪਾਏ ਹਨ। ਅੱਜ ਕੱਲ ਬਿੱਟੀ ਭਾਵੇਂ ਇੰਡਸਟਰੀ ਤੋਂ ਦੂਰ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੀ।

You may also like