ਸਤਵਿੰਦਰ ਬਿੱਟੀ ਨੇ ਆਪਣੇ ਬੇਟੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ਯੁਵੀ ਨੇ ਲਈ ਹੈ ਪਹਿਲੀ ਸੈਲਫੀ

Written by  Shaminder   |  March 26th 2021 11:23 AM  |  Updated: March 26th 2021 11:34 AM

ਸਤਵਿੰਦਰ ਬਿੱਟੀ ਨੇ ਆਪਣੇ ਬੇਟੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ਯੁਵੀ ਨੇ ਲਈ ਹੈ ਪਹਿਲੀ ਸੈਲਫੀ

ਸਤਵਿੰਦਰ ਬਿੱਟੀ ਨੇ ਆਪਣੇ ਬੇਟੇ ਦੇ ਨਾਲ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਇਹ ਯੁਵੀ ਦੀ ਪਹਿਲੀ ਸੈਲਫੀ ਹੈ’। ਇਸ ਤਸਵੀਰ ‘ਤੇ ਸਤਵਿੰਦਰ ਬਿੱਟੀ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਤਸਵੀਰ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

satwinder bitti Image From Satwinder Bitti Instagram

ਹੋਰ ਪੜ੍ਹੋ : ਗੁਰਲੇਜ ਅਖਤਰ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

satwinder Image From Satwinder Bitti Instagram

ਦੱਸ ਦਈਏ ਕਿ ਸਤਵਿੰਦਰ ਬਿੱਟੀ ਸੋਸ਼ਲ ਮੀਡੀਆ ‘ਤੇ ਬਹੁਤ ਘੱਟ ਐਕਟਿਵ ਰਹਿੰਦੇ ਹਨ । 90  ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਲਗਾਤਾਰ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।

Satwinder Image From Satwinder Bitti Instagram

ਸ਼ਾਹੀ ਸ਼ਹਿਰ ਪਟਿਆਲਾ ਵਿੱਚ ਚ ਪਿਤਾ ਗੁਰਨੇਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਜਨਮੀ ਬਿੱਟੀ ਦੇ ਪਿਤਾ ਲੋਕ ਨਿਰਮਾਣ ਵਿਭਾਗ 'ਚੋਂ ਰਿਟਾਇਰ ਹਨ ।

ਦੋ ਭਰਾਵਾਂ ਦੀ ਭੈਣ ਸਤਵਿੰਦਰ ਬਿੱਟੀ ਦਾ ਵਿਆਹ ਅਮਰੀਕਾ 'ਚ ਰਹਿਣ ਵਾਲੇ ਕੁਲਰਾਜ ਸਿੰਘ ਗਰੇਵਾਲ ਨਾਲ ਹੋਇਆ ਅਤੇ ਫਿਰ ਉਹ ਉੱਥੇ ਜਾ ਕੇ ਵੱਸ ਗਏ ।ਬਿੱਟੀ ਨੇ ਚੰਡੀਗੜ ਦੇ ਐਮ ਸੀ ਐਮ ਕਾਲਜ 'ਚ ਬੀ ਐਸ ਸੀ ਤੱਕ ਪੜਾਈ ਹਾਸਲ ਕੀਤੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network