ਹਿੱਕ ਦੇ ਜ਼ੋਰ 'ਤੇ ਗਾਉਂਦੀ ਨਜ਼ਰ ਆਈ ਗਾਇਕਾ ਸਤਵਿੰਦਰ ਬਿੱਟੀ; ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼
ਹਿੱਕ ਦੇ ਜ਼ੋਰ 'ਤੇ ਗਾਉਂਦੀ ਨਜ਼ਰ ਆਈ ਗਾਇਕਾ ਸਤਵਿੰਦਰ ਬਿੱਟੀ; ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼
Satwinder Bitti Viral Video: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਭਾਵੇਂ ਉਹ ਅੱਜ ਪੰਜਾਬੀ ਮਿਊਜ਼ਿਕ ਜਗਤ ‘ਚ ਜ਼ਿਆਦਾ ਸਰਗਰਮ ਨਹੀਂ ਹੈ ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਫੈਨਜ਼ ਗਾਇਕਾ ਦੀ ਖੂਬ ਤਾਰੀਫ਼ ਕਰ ਰਹੇ ਹਨ।
image source: Instagram
ਹੋਰ ਪੜ੍ਹੋ : ਸਿਧਾਰਥ-ਕਿਆਰਾ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ; ਕਰੋੜਾਂ ਰੁਪਏ ਦਾ ਮੰਗਲਸੂਤਰ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ
image source: Instagram
ਸਤਵਿੰਦਰ ਬਿੱਟੀ ਹਿੱਕ ਦੇ ਜ਼ੋਰ 'ਤੇ ਗਾਉਂਦੀ ਆਈ ਨਜ਼ਰ
ਇੱਕ ਲੰਬੇ ਅਰਸੇ ਤੱਕ ਪੰਜਾਬੀ ਸੰਗੀਤ ਜਗਤ ਵਿੱਚ ਰਾਜ ਕਰਨ ਵਾਲੀ ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਕਿਸੇ ਵਿਆਹ ਪ੍ਰੋਗਰਾਮ ਵਿੱਚ ਆਪਣੀ ਗੀਤਾਂ ਦੇ ਨਾਲ ਰੌਣਕਾਂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਅੱਜ ਵੀ ਉਨ੍ਹਾਂ ਦੀ ਆਵਾਜ਼ ਵਿੱਚ ਉਨਾ ਹੀ ਜ਼ੋਰ ਹੈ ਜੋ ਕਿ ਪਹਿਲਾਂ ਸੀ। ਪ੍ਰਸ਼ੰਸਕ ਕਮੈਂਟ ਕਰਕੇ ਗਾਇਕਾ ਦੇ ਇਸ ਅੰਦਾਜ਼ ਦੀ ਖੂਬ ਤਾਰੀਫ਼ ਕਰ ਰਹੇ ਹਨ।
image source: Instagram
ਸਤਵਿੰਦਰ ਬਿੱਟੀ ਦਾ ਪੰਜਾਬ ਨਾਲ ਮੋਹ
ਸਤਵਿੰਦਰ ਬਿੱਟੀ ਦੀਆਂ ਵੀਡੀਓਜ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਦੱਸ ਦਈਏ ਉਨ੍ਹਾਂ ਦਾ ਵਿਆਹ ਅਮਰੀਕਾ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ ‘ਚ ਬਿਤਾਉਂਦੀ ਹੈ।
image source: Instagram
ਚੰਗੀ ਖਿਡਾਰਣ ਵੀ ਰਹੀ ਹੈ ਸਤਵਿੰਦਰ ਬਿੱਟੀ
ਦੱਸ ਦਈਏ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੁਚੀ ਖੇਡਣ ‘ਚ ਵੀ ਸੀ। ਉਹ ਹਾਕੀ ਦੀ ਬਿਹਤਰੀਨ ਖਿਡਾਰਨ ਬਣ ਕੇ ਉਭਰੀ ਸੀ। ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਹਾਕੀ ਖੇਡੀ ਸੀ ਅਤੇ ਹਾਕੀ ‘ਚ ਗੋਲਡ ਮੈਡਲਿਸਟ ਵੀ ਰਹੀ ਸੀ। ਪਰ ਉਨ੍ਹਾਂ ਨੂੰ ਨਾਮ ਤੇ ਸ਼ੌਹਰਤ ਗਾਇਕੀ ਖੇਤਰ ਤੋਂ ਹਾਸਿਲ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿਜਲੀ ਵਿਭਾਗ ‘ਚ ਵੀ ਨੌਕਰੀ ਕੀਤੀ ਸੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
