ਸਿਧਾਰਥ-ਕਿਆਰਾ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ; ਕਰੋੜਾਂ ਰੁਪਏ ਦਾ ਮੰਗਲਸੂਤਰ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Written by  Lajwinder kaur   |  February 12th 2023 10:05 AM  |  Updated: February 12th 2023 10:05 AM

ਸਿਧਾਰਥ-ਕਿਆਰਾ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ; ਕਰੋੜਾਂ ਰੁਪਏ ਦਾ ਮੰਗਲਸੂਤਰ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Newlyweds Kiara Advani And Sidharth Malhotra: ਬਾਲੀਵੁੱਡ ਦਾ ਕਿਊਟ ਕਪਲ ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ ਜੋ ਕਿ ਵਿਆਹ ਤੋਂ ਬਾਅਦ ਸੁਰਖੀਆਂ ਵਿੱਚ ਬਣੇ ਹੋਏ ਹਨ। ਸ਼ਨੀਵਾਰ ਸ਼ਾਮ ਮੁੰਬਈ ਏਅਰਪੋਰਟ ਦੇ ਬਾਹਰ ਇਸ ਜੋੜੇ ਨੂੰ ਦੇਖਿਆ ਗਿਆ। ਕਿਆਰਾ ਅਡਵਾਨੀ ਨੇ ਚਿੱਟੇ ਰੰਗ ਦੇ ਦੁਪੱਟੇ ਦੇ ਨਾਲ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਦੋਂਕਿ ਸਿਧਾਰਥ ਮਲਹੋਤਰਾ ਸਫੇਦ ਕੁੜਤੇ-ਪਜਾਮੇ ਵਿੱਚ ਨਜ਼ਰ ਆਏ। ਪਰ ਅਦਾਕਾਰਾ ਦੇ ਮੰਗਲਸੂਤਰ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੰਗਲਸੂਤਰ ਦੀ ਕੀਮਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੀ ਰੀਲ ਲਾਈਫ ਦੀ ਇਸ ਧੀ ਨੇ ਵਿਦੇਸ਼ੀ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਰਿੰਗ ਫਲਾਂਟ ਕਰਦੇ ਹੋਏ ਸਾਂਝੀ ਕੀਤੀ ਤਸਵੀਰ

image source: Instagram

ਸਿਧਾਰਥ-ਕਿਆਰਾ ਪਹੁੰਚੇ ਮੁੰਬਈ

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਇੱਕ-ਦੂਜੇ ਨੂੰ ਦੇਖਦੇ ਹੋਏ ਅਤੇ ਪਪਰਾਜ਼ੀ ਨੂੰ ਮੁਸਕਰਾਉਂਦੇ ਹੋਏ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆਏ। ਦੋਵੇਂ ਇੱਕ ਦੂਜੇ ਨਾਲ ਬਹੁਤ ਹੀ ਪਿਆਰੇ ਅਤੇ ਖੁਸ਼ ਨਜ਼ਰ ਆ ਰਹੇ ਸਨ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਇਨ੍ਹਾਂ ਤਸਵੀਰਾਂ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।

Kiara Advani And Sidharth Malhotra image source: Instagram

ਕਰੋੜਾਂ ਰੁਪਏ ਦਾ ਹੈ ਕਿਆਰਾ ਅਡਵਾਨੀ ਦਾ ਮੰਗਲਸੂਤਰ

ਕਿਆਰਾ ਅਡਵਾਨੀ ਦੇ ਮੰਗਲਸੂਤਰ ਨੇ ਖਾਸ ਤੌਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ਮਲਹੋਤਰਾ ਨੇ ਇਸ ਮੰਗਲਸੂਤਰ 'ਤੇ ਕਰੋੜਾਂ ਰੁਪਏ ਖ਼ਰਚੇ ਹਨ। ਇਸ ਨੂੰ ਮਸ਼ਹੂਰ ਡਿਜ਼ਾਈਨਰ ਸੱਭਿਆਸਾਚੀ ਮੁਖਰਜੀ ਨੇ ਡਿਜ਼ਾਈਨ ਕੀਤਾ ਹੈ। ਇਸ ਮੰਗਲਸੂਤਰ ਵਿੱਚ ਇੱਕ ਵੱਡਾ ਜਿਹਾ ਹੀਰਾ ਜੜਿਆ ਹੋਇਆ ਹੈ, ਜਿਸ ਨੂੰ ਸੋਨੇ ਦੀ ਚੇਨ ਅਤੇ ਕਾਲੇ ਮੋਤੀਆਂ ਵਿਚ ਪਰੋਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮੰਗਲਸੂਤਰ ਦੀ ਕੀਮਤ 2 ਕਰੋੜ ਰੁਪਏ ਦੇ ਲਗਪਗ ਹੈ।

image source: Instagram

ਸਿਧਾਰਥ-ਕਿਆਰਾ ਦਾ ਵਿਆਹ ਕਦੋਂ ਅਤੇ ਕਿੱਥੇ ਹੋਇਆ?

ਦੱਸ ਦੇਈਏ ਕਿ ਸਿਧਾਰਥ ਅਤੇ ਕਿਆਰਾ ਦਾ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ 7 ​​ਫਰਵਰੀ ਨੂੰ ਹੋਇਆ ਸੀ। ਇਹ ਜੋੜਾ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸੀ ਪਰ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ ਕੇ ਗੱਲ ਨਹੀਂ ਸੀ ਕੀਤੀ। ਪਰ ਪ੍ਰਸ਼ੰਸਕ ਦੋਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ।

image source: Instagram

 

 

View this post on Instagram

 

A post shared by Viral Bhayani (@viralbhayani)

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network