
Kuch Kuch Hota Hai Actress Sana Saeed news: ਤੁਹਾਨੂੰ ਕੁਛ ਕੁਛ ਹੋਤਾ ਹੈ ਦੀ ਛੋਟੀ ਅੰਜਲੀ ਯਾਦ ਹੋਵੇਗੀ। ਸਨਾ ਸਈਦ ਨੇ ਫ਼ਿਲਮ 'ਚ ਅੰਜਲੀ ਦਾ ਕਿਰਦਾਰ ਨਿਭਾਇਆ ਸੀ। ਉਹ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਦੀ ਬੇਟੀ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ। ਛੋਟੀ ਅੰਜਲੀ ਹੁਣ ਵੱਡੀ ਹੋ ਗਈ ਹੈ। ਸਨਾ ਸਈਦ ਦੀ ਮੰਗਣੀ ਹੋ ਗਈ ਹੈ। ਨਵੇਂ ਸਾਲ ਦੇ ਮੌਕੇ 'ਤੇ ਉਨ੍ਹਾਂ ਨੇ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਸਨਾ ਲੰਬੇ ਸਮੇਂ ਤੋਂ ਬੁਆਏਫ੍ਰੈਂਡ Csaba Wagner ਨੂੰ ਡੇਟ ਕਰ ਰਹੀ ਸੀ। ਉਨ੍ਹਾਂ ਨੇ ਮੰਗਣੀ ਦੀਆਂ ਤਸਵੀਰਾਂ ਦਾ ਕੋਲਾਜ ਬਣਾ ਕੇ ਵੀਡੀਓ ਸ਼ੇਅਰ ਕੀਤੀ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਨਵੇਂ ਸਾਲ ਦੇ ਨਾਲ ਮੰਗਣੀ ਲਈ ਵਧਾਈ ਦੇ ਰਹੇ ਹਨ।
ਹੋਰ ਪੜ੍ਹੋ : ਗੁਰਦਾਸ ਮਾਨ ਤੋਂ ਲੈ ਕੇ ਹਰਭਜਨ ਮਾਨ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ

ਸਨਾ ਨੂੰ ਉਸ ਦੇ ਬੁਆਏਫ੍ਰੈਂਡ ਨੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ। ਸਨਾ ਬਹੁਤ ਖੁਸ਼ ਹੈ ਅਤੇ ਉਸ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੀ ਹੈ। ਉਹ ਇੱਕ ਹੀਰੇ ਦੀ ਅੰਗੂਠੀ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਰਿੰਗ ਪਹਿਨਣ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਕਿੱਸ ਕੀਤਾ। ਇਸ ਮੌਕੇ ਉਸ ਨੇ ਬਲੈਕ ਕਲਰ ਦਾ ਸਲਿਟ ਗਾਊਨ ਅਤੇ ਲੌਂਗ ਬੂਟ ਪਾਏ ਹੋਏ ਸਨ। ਉਸ ਦੇ ਬੁਆਏਫ੍ਰੈਂਡ ਨੇ ਕਾਲੇ ਰੰਗ ਦੀ ਕਮੀਜ਼ ਅਤੇ ਡੈਨਿਮ ਪਹਿਨੀ ਹੋਈ ਸੀ। ਵੀਡੀਓ ਸ਼ੇਅਰ ਕਰਦੇ ਹੋਏ ਸਨਾ ਨੇ ਦਿਲ ਅਤੇ ਅੰਗੂਠੀ ਦਾ ਇਮੋਜੀ ਬਣਾਇਆ ਹੈ।

ਵੀਡੀਓ 'ਤੇ ਸਨਾ ਦੇ ਇੱਕ ਪ੍ਰਸ਼ੰਸਕ ਨੇ ਕਿਹਾ, 'ਬਧਾਈ ਹੋ, ਬਹੁਤ ਖੁਸ਼ੀ ਹੋਈ ਕਿ ਤੁਹਾਨੂੰ ਅਜਿਹਾ ਖੁਸ਼ਕਿਸਮਤ ਲੜਕਾ ਮਿਲਿਆ ਹੈ।' ਇੱਕ ਨੇ ਟਿੱਪਣੀ ਕੀਤੀ, 'ਵਧਾਈਆਂ ਛੋਟੀ ਅੰਜਲੀ।'

ਸਨਾ ਸਈਦ ਨੇ ਫ਼ਿਲਮ ਕੁਛ ਕੁਛ ਹੋਤਾ ਹੈ ਤੋਂ ਬਾਲ ਕਲਾਕਾਰ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਫਿਲਮ ਤੋਂ ਉਸ ਨੂੰ ਰਾਤੋ-ਰਾਤ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਹ 'ਹਰ ਦਿਲ ਜੋ ਪਿਆਰ ਕਰੇਗਾ' ਅਤੇ 'ਬਾਦਲ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਸਨਾ ਨੇ ਕਈ ਟੀਵੀ ਸੀਰੀਅਲ ਕੀਤੇ ਹਨ। ਸਾਲ 2012 'ਚ ਸਨਾ ਜੋ ਕਿ ਕਰਨ ਜੌਹਰ ਦੀ ਫ਼ਿਲਮ 'ਸਟੂਡੈਂਟ ਆਫ ਦਿ ਈਅਰ' 'ਚ ਨਜ਼ਰ ਆਈ ਸੀ।
View this post on Instagram