ਸਲਮਾਨ ਖ਼ਾਨ ਨੂੰ ਤਲਾਸ਼ੀ ਲਈ ਰੋਕਣ ਵਾਲੇ ਸੁਰੱਖਿਆ ਕਰਮਚਾਰੀ ਦਾ ਮੋਬਾਈਲ ਕੀਤਾ ਗਿਆ ਜ਼ਬਤ 

Reported by: PTC Punjabi Desk | Edited by: Rupinder Kaler  |  August 24th 2021 02:41 PM |  Updated: August 24th 2021 02:42 PM

ਸਲਮਾਨ ਖ਼ਾਨ ਨੂੰ ਤਲਾਸ਼ੀ ਲਈ ਰੋਕਣ ਵਾਲੇ ਸੁਰੱਖਿਆ ਕਰਮਚਾਰੀ ਦਾ ਮੋਬਾਈਲ ਕੀਤਾ ਗਿਆ ਜ਼ਬਤ 

ਸਲਮਾਨ ਖਾਨ  (Salman Khan) ਆਪਣੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਵਿਦੇਸ਼ ਰਵਾਨਾ ਹੋ ਗਏ ਹਨ। ਸਲਮਾਨ ਖ਼ਾਨ ਦੇ ਨਾਲ ਕੈਟਰੀਨਾ ਕੈਫ (Katrina Kaif) ਵੀ ਰਵਾਨਾ ਹੋਈ ਹੈ । ਇਸ ਸਭ ਦੇ ਚੱਲਦੇ ਦੋਹਾਂ ਨੂੰ ਕੁਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਜਿੱਥੇ ਡਿਊਟੀ 'ਤੇ ਮੌਜੂਦ ਸੀਆਈਐਸਐਫ (CISF)ਦੇ ਜਵਾਨ ਨੇ ਸਲਮਾਨ ਖਾਨ (Salman Khan) ਨੂੰ ਰੋਕਿਆ ਅਤੇ ਪਛਾਣ ਦੀ ਤਸਦੀਕ ਕਰਵਾਉਣ ਲਈ ਕਿਹਾ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਜਪਜੀ ਖਹਿਰਾ ਨੇ ਪੇਂਡੂ ਲੁੱਕ ‘ਚ ਸਾਂਝਾ ਕੀਤਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼

Pic Courtesy: Instagram

ਮਸ਼ਹੂਰ ਫੋਟੋਗ੍ਰਾਫਰ ਵਿਰਲ iਭਯਾਨੀ ਨੇ ਘਟਨਾ ਦਾ ਇੱਕ ਵੀਡੀਓ ਸਾਂਝਾ ਕੀਤਾ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਸੋਸ਼ਲ ਮੀਡੀਆ 'ਤੇ ਡਿਊਟੀ ਉਪਰ ਮੌਜੂਦ ਸੁਰੱਖਿਆ ਕਰਮਚਾਰੀਆਂ ਦੀ ਪ੍ਰਸ਼ੰਸਾ ਕਰ ਰਹੇ ਹਨ। ਪਰ ਇਸ ਦੌਰਾਨ ਸੀਆਈਐਸਐਫ (CISF) ਦੇ ਜਵਾਨ ਸੋਮਨਾਥ ਮੋਹੰਤੀ (Somnath Mohanty) ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ। ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਹੁਣ ਸੋਮਨਾਥ ਇਸ ਮੁੱਦੇ 'ਤੇ ਮੀਡੀਆ ਨਾਲ ਗੱਲ ਨਾ ਕਰ ਸਕੇ ।

 

 

View this post on Instagram

 

A post shared by Viral Bhayani (@viralbhayani)

ਖਬਰਾਂ ਮੁਤਾਬਿਕ ਇੱਕ ਅਧਿਕਾਰੀ ਨੇ ਇਸ ਸੰਬੰਧ ਵਿੱਚ ਦੱਸਿਆ ਕਿ ਸੋਮਨਾਥ ਮੋਹੰਤੀ (Somnath Mohanty) ਨੇ ਸਲਮਾਨ ਖਾਨ ਨੂੰ ਏਅਰਪੋਰਟ ਉੱਤੇ ਰੋਕਣ ਬਾਰੇ ਵਿੱਚ ਮੀਡੀਆ ਨਾਲ ਗੱਲ ਕੀਤੀ ਸੀ। ਅਧਿਕਾਰੀਆਂ ਮੁਤਾਬਿਕ ਇਹ ਪ੍ਰੋਟੋਕੋਲ ਦੀ ਉਲੰਘਣਾ ਹੈ। ਸੋਮਨਾਥ ਮੋਹੰਤੀ ਨੂੰ ਅੱਗੇ ਕਿਸੇ ਵੀ ਮੀਡੀਆ ਹਾਊਸ ਨਾਲ ਗੱਲ ਨਹੀਂ ਕਰਨੀ ਚਾਹੀਦੀ, ਇਸ ਲਈ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network