ਵੇਖੋ ਅਦਾਕਾਰਾ ਰਾਣੀ ਮੁਖਰਜੀ ਦੀ ਧੀ ਦੇ ਨਾਲ ਕਿਊਟ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

written by Shaminder | September 27, 2022 06:27pm

ਰਾਣੀ ਮੁਖਰਜੀ (Rani Mukerji) ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਨਿੱਜੀ ਰੱਖਦੀ ਹੈ । ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂਕਿ ਉਹ ਆਪਣੇ ਆਫੀਸ਼ੀਅਲ ਪੇਜ ‘ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੁਝ ਸਾਂਝਾ ਕਰਦੀ ਹੋਵੇ । ਅੱਜ ਅਸੀਂ ਤੁਹਾਨੂੰ ਰਾਣੀ ਮੁਖਰਜੀ ਦੀ ਧੀ ਆਦਿਰਾ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਇਨ੍ਹਾਂ ਤਸਵੀਰਾਂ ‘ਚ ਰਾਣੀ ਮੁਖਰਜੀ ਦੀ ਧੀ ਆਦਿਰਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ ।

Rani Mukherjee- Image Source : Instagram

ਹੋਰ ਪੜ੍ਹੋ : ਨਰਾਤਿਆਂ ‘ਤੇ ਮਾਂ ਦੀ ਪੂਜਾ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਪ੍ਰਸ਼ੰਸਕਾਂ ਨੂੰ ਦਿੱਤੀ ਵਧਾਈ

ਉਸ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਦਿਰਾ ਦਾ ਹਰ ਤਸਵੀਰ ‘ਚ ਕਿਊਟ ਅੰਦਾਜ਼ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ । ਰਾਣੀ ਮੁਖਰਜੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਆਦਿਤਿਆ ਚੋਪੜਾ ਅਤੇ ਰਾਣੀ ਮੁਖਰਜੀ ਦੀ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ ।

Rani Mukherjee Image Source : google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ‘ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ, ਨੈਣਾਂ ਚੋਂ….’

ਸ਼ੁਰੂਆਤੀ ਦਿਨਾਂ ‘ਚ ਦੋਵੇਂ ਬਹੁਤ ਵਧੀਆ ਦੋਸਤ ਸਨ । ਹੌਲੀ ਹੌਲੀ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਗਈ । ਦੋਨਾਂ ਦੀਆਂ ਨਜ਼ਦੀਕੀਆਂ ਫ਼ਿਲਮ ‘ਵੀਰ ਜ਼ਾਰਾ’ ਫ਼ਿਲਮ ਦੇ ਦੌਰਾਨ ਹੋਈਆਂ ਸਨ । ਇਸ ਫ਼ਿਲਮ ‘ਚ ਉਹ ਇੱਕ ਪਾਕਿਸਤਾਨੀ ਵਕੀਲ ਦੇ ਕਿਰਦਾਰ ‘ਚ ਨਜ਼ਰ ਆਈ ਸੀ ।

Rani Mukerji-m image From instagram

ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆ ਗਏ ਸਨ । ਇਸ ਤੋਂ ਇਲਾਵਾ ਅਦਾਕਾਰਾ ਹੋਰ ਵੀ ਕਈ ਹਿੱਟ ਫ਼ਿਲਮਾਂ ‘ਚ ਦਿਖਾਈ ਦੇ ਚੁੱਕੀ ਹੈ । ਉਸ ਦੀ ਫ਼ਿਲਮ ‘ਮਰਦਾਨੀ’ ਕੁਝ ਸਮਾਂ ਪਹਿਲਾਂ ਆਈ ਸੀ । ਜਿਸ ‘ਚ ਉਸ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲੀ ਸੀ ।

You may also like