ਵੇਖੋ ਕਿਵੇਂ 63 ਸਾਲਾਂ ਨੀਤੂ ਕਪੂਰ ਡਾਂਸ ਰਾਹੀਂ ਕਰ ਰਹੇ ਨੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ
ਅਦਾਕਾਰਾ ਨੀਤੂ ਕਪੂਰ (Neetu Kapoor) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਮੀਕਾ ਸਿੰਘ (Mika Singh) ਦੇ ਗੀਤ ‘ਸਾਵਨ ਮੇਂ ਲੱਗ ਗਈ ਆਗ’ ਗੀਤ ‘ਤੇ ਡਾਂਸ ਕੀਤਾ । ਅਦਾਕਾਰਾ ਦਾ ਇਹ ਡਾਂਸ ਵੀਡੀਓ (Dance Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਅਦਾਕਾਰਾ ਦੀ ਇਸ ਉਮਰ ‘ਚ ਏਨੀ ਐਨਰਜੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ । ਇਸ ਦੌਰਾਨ ਅਦਾਕਾਰਾ ਨੇ ਬਲੈਕ ਪੈਂਟ ਅਤੇ ਬਲੈਕ ਟਾਪ ਪਾਇਆ ਹੋਇਆ ਹੈ।
ਹੋਰ ਪੜ੍ਹੋ : ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨੂੰ ਕੀਤਾ ਯਾਦ
ਪੋਸਟ ਸ਼ੇਅਰ ਕਰਦੇ ਹੋਏ ਨੀਤੂ ਨੇ ਲਿਖਿਆ, 'ਸੁੰਦਰ ਮਜ਼ਾਕੀਆ ਵਿਆਹ। ਨੀਤੂ ਕਪੂਰ ਦੇ ਇਸ ਡਾਂਸ ਵੀਡੀਓ ‘ਤੇ ਹਰ ਕੋਈ ਕਮੈਂਟ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਡਾਂਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਨੀਤੂ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਹ ਫ਼ਿਲਮਾਂ ‘ਚ ਲਗਾਤਾਰ ਸਰਗਰਮ ਹਨ ।ਜਲਦ ਹੀ ਉਹ ਫ਼ਿਲਮ ‘ਜੁਗ ਜੁਗ ਜੀਓ’ ‘ਚ ਨਜ਼ਰ ਆਏਗੀ ।
ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਅਦਾਕਾਰਾ ਇਸ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ। ਨੀਤੂ ਕਪੂਰ ਨੇ ਰਿਸ਼ੀ ਕਪੂਰ ਦੇ ਨਾਲ ਲਵ ਮੈਰਿਜ ਕਰਵਾਈ ਸੀ ।ਰਿਸ਼ੀ ਕਪੂਰ ਦਾ ਲਾਕਡਾਊਨ ਦੇ ਦੌਰਾਨ ਦਿਹਾਂਤ ਹੋ ਗਿਆ ਸੀ । ਉਹ ਕੈਂਸਰ ਦੀ ਬੀਮਾਰੀ ਦੇ ਨਾਲ ਪੀੜਤ ਸਨ । ਲੰਮੇ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਰਿਸ਼ੀ ਕਪੂਰ ਆਖਰੀ ਫ਼ਿਲਮ ਸ਼ਰਮਾ ਜੀ ਨਮਕੀਨ ਹੈ । ਜਿਸ ਨੂੰ ਲੈ ਕੇ ਰਣਬੀਰ ਕਪੂਰ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਫ਼ਿਲਮ ਦੇ ਬਾਰੇ ਦਰਸ਼ਕਾਂ ਨੂੰ ਦੱਸਿਆ ਸੀ । ਇਸ ਫ਼ਿਲਮ ‘ਚ ਰਿਸ਼ੀ ਕਪੂਰ ਦੇ ਕੁਝ ਸੀਨ ਅਧੂਰੇ ਰਹਿ ਗਏ ਸਨ । ਜਿਸ ਨੂੰ ਪਰੇਸ਼ ਰਾਵਲ ਨੇ ਪੂਰਾ ਕੀਤਾ ਸੀ ।
View this post on Instagram