‘ਬਚਪਨ ਕਾ ਪਿਆਰ’ ਵਾਲਾ ਸਹਿਦੇਵ ਬਾਦਸ਼ਾਹ ਨਾਲ ਲੈ ਕੇ ਆ ਰਿਹਾ ਹੈ ਗਾਣਾ …!

written by Rupinder Kaler | August 03, 2021

ਛਤੀਸਗੜ੍ਹ ਦੇ ਸੁਕਮਾ ਨਿਵਾਸੀ ਸਹਿਦੇਵ ਨੂੰ ਸੋਸ਼ਲ ਮੀਡੀਆ ਨੇ ਸਟਾਰ ਬਣਾ ਦਿੱਤਾ ਹੈ । ਇਸ ਸਮੇਂ ‘ਬਚਪਨ ਕਾ ਪਿਆਰ’ ਹਰ ਇੱਕ ਦੀ ਜ਼ੁਬਾਨ ਤੇ ਹੈ । ਬਾਲੀਵੁੱਡ ਗਾਇਕ ਬਾਦਸ਼ਾਹ ਦੇ ਨਾਲ ਸਹਿਦੇਵ ਛੇਤੀ ਹੀ ਕਿਸੇ ਗਾਣੇ ਵਿੱਚ ਨਜ਼ਰ ਆਉਣਗੇ । ਸਹਿਦੇਵ ਬਾਦਸ਼ਾਹ ਨੂੰ ਚੰਡੀਗੜ੍ਹ ਵਿੱਚ ਮਿਲ ਚੁੱਕੇ ਹਨ ।

Pic Courtesy: Instagram

ਹੋਰ ਪੜ੍ਹੋ :

ਸੋਨੂੰ ਸੂਦ ਨੂੰ ਬਣਾਇਆ ਗਿਆ ਸਪੈਸ਼ਲ ਓਲੰਪਿਕ ਮੂਵਮੈਂਟ ਦਾ ਬ੍ਰਾਂਡ ਅੰਬੈਸਡਰ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

Pic Courtesy: Instagram

ਜਿਸ ਦੀ ਤਸਵੀਰ ਸਾਹਮਣੇ ਆਈ ਹੈ । ਇਹ ਤਸਵੀਰ ਬਾਦਸ਼ਾਹ ਨੇ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਦੋਵੇਂ ਮਸਤੀ ਭਰਿਆ ਪੋਜ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਬਾਦਸ਼ਾਹ ਨੇ ਲਿਖਿਆ ਹੈ ‘ਬਚਪਨ ਕਾ ਪਿਆਰ’ ਜਲਦ ਆ ਰਿਹਾ ਹੈ’।

Pic Courtesy: Instagram

ਜਿਸਦਾ ਮਤਲਬ ਦੋਹਾਂ ਦਾ ਗਾਣਾ  ਛੇਤੀ ਆਉਣ ਵਾਲਾ ਹੈ ।   ਤੁਹਾਨੂੰ ਦੱਸ ਦਿੰਦੇ ਹਾਂ ਕਿ ਸਹਿਦੇਵ ਛੇਤੀ ਇੱਕ ਰਿਆਲਟੀ ਸ਼ੋਅ ਵਿੱਚ ਵੀ ਨਜ਼ਰ ਆਉਣਗੇ ।   ਸਹਿਦੇਵ ਨੂੰ ਸ਼ੋਅ ਦੇ ਪ੍ਰਬੰਧਕਾਂ ਨੇ ਫੋਨ ਕਰਕੇ ਮੁੰਬਈ ਬੁਲਾਇਆ ਹੈ ।

0 Comments
0

You may also like