ਪੀਟੀਸੀ ਪੰਜਾਬੀ ‘ਤੇ ਭਾਈ ਹਰਜੋਤ ਸਿੰਘ ਜੀ ਜ਼ਖਮੀ ਦੀ ਆਵਾਜ਼ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ

written by Shaminder | June 28, 2022

ਪੀਟੀਸੀ ਪੰਜਾਬੀ ‘ਤੇ ਸ਼ਰਧਾਲੂਆਂ ਨੂੰ ਗੁਰੂ ਘਰ ਅਤੇ ਗੁਰਬਾਣੀ (Gurbani) ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਉੱਥੇ ਹੀ ਸ਼ਰਧਾਲੂਆਂ ਦੇ ਲਈ ਨਿੱਤ ਨਵੇਂ ਸ਼ਬਦ (Shabad) ਵੀ ਰਿਲੀਜ਼ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਭਾਈ ਹਰਜੋਤ ਸਿੰਘ ਜੀ ਜ਼ਖਮੀ ਦੀ ਆਵਾਜ਼ ‘ਚ ਨਵਾਂ ਸ਼ਬਦ ਰਿਲੀਜ਼ ਕੀਤਾ ਜਾਵੇਗਾ ।

harjot singh zakhmi

ਹੋਰ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ ‘ਚ ਸ਼ਬਦ ‘ਰਾਜ ਲੀਲਾ ਤੇਰੈ ਨਾਮਿ ਬਨਾਈ’ ਦਾ ਹੋਵੇਗਾ ਵਰਲਡ ਪ੍ਰੀਮੀਅਰ

‘ਤੁਧੁ ਜੇਵਡੁ ਨ ਸਾਈਆ’ ਇਸ ਸ਼ਬਦ ‘ਚ ਗੁਰੂ ਦੀ ਮਹਿਮਾ ਦਾ ਗੁਣਗਾਣ ਕੀਤਾ ਜਾਵੇਗਾ । ਇਸ ਸ਼ਬਦ ਨੂੰ ਤੁਸੀਂ ੨੯ ਜੂਨ, ਦਿਨ ਬੁੱਧਵਾਰ ਨੂੰ ਸਰਵਣ ਕਰ ਸਕਦੇ ਹੋ ।ਇਹ ਸ਼ਬਦ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਅਤੇ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਵੀ ਸਰਵਣ ਕਰ ਸਕਦੇ ਹੋ।

harjot singh zakhmi

ਹੋਰ ਪੜ੍ਹੋ : ਬਿਹਾਰ ਦੀ ਰਹਿਣ ਵਾਲੀ ਕੁੜੀ ਮੈਥਿਲੀ ਠਾਕੁਰ ਨੇ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ, ਤੁਹਾਨੂੰ ਵੀ ਮੈਥਿਲੀ ਦੀ ਆਵਾਜ਼ ਕਰ ਦੇਵੇਗੀ ਮੰਤਰ ਮੁਗਧ

ਇਸ ਤੋਂ ਇਲਾਵਾ ਹੋਰ ਵੀ ਕਈ ਭਾਈ ਸਾਹਿਬਾਨ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤੇ ਗਏ ਹਨ । ਇਨ੍ਹਾਂ ਸ਼ਬਦਾਂ ਦੇ ਜ਼ਰੀਏ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ । ਪੀਟੀਸੀ ਪੰਜਾਬੀ ਵੱਲੋਂੇ ਦਰਸ਼ਕਾਂ ਦੇ ਹਰ ਵਰਗ ਦਾ ਖਿਆਲ ਰੱਖਿਆ ਜਾਂਦਾ ਹੈ ਅਤੇ ਸੰਗਤਾਂ ਦੇ ਲਈ ਵੱਖ ਵੱਖ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ।

harjot singh zakhmi

ਪੀਟੀਸੀ ਪੰਜਾਬੀ ‘ਤੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਪੰਜਾਬ ਦੇ ਟੈਲੇਂਟ ਨੂੰ ਪਰਖਣ ਦੇ ਲਈ ਵੀ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਜਿਸ ਦੇ ਜ਼ਰੀਏ ਇਨ੍ਹਾਂ ਬੱਚਿਆਂ ਨੂੰ ਆਪਣਾ ਟੈਲੇਂਟ ਪੂਰੀ ਦੁਨੀਆ ਦੇ ਸਾਹਮਣੇ ਵਿਖਾਉਣ ਦਾ ਮੌਕਾ ਮਿਲਦਾ ਹੈ ।

 

 

You may also like