ਸ਼ਾਹਰੁਖ ਖ਼ਾਨ ਨੇ ਜੌਨ ਅਬ੍ਰਾਹਮ ਨੂੰ ਕੀਤਾ ਕਿੱਸ, ਪ੍ਰਸ਼ੰਸਕਾਂ ਨੇ ਕਿਹਾ 'ਇੱਕ ਵਾਰ ਫਿਰ'…

Written by  Shaminder   |  January 31st 2023 01:45 PM  |  Updated: January 31st 2023 01:51 PM

ਸ਼ਾਹਰੁਖ ਖ਼ਾਨ ਨੇ ਜੌਨ ਅਬ੍ਰਾਹਮ ਨੂੰ ਕੀਤਾ ਕਿੱਸ, ਪ੍ਰਸ਼ੰਸਕਾਂ ਨੇ ਕਿਹਾ 'ਇੱਕ ਵਾਰ ਫਿਰ'…

ਜੌਨ ਅਬ੍ਰਾਹਮ ਅਤੇ ਸ਼ਾਹਰੁਖ ਖ਼ਾਨ (Shahrukh Khan) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖ਼ਾਨ, ਜੌਨ ਅਬ੍ਰਾਹਮ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।

shahrukh khan , image Source Instagram

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ, ਗੁਰਦਾਸ ਮਾਨ, ਆਰੀਆ ਬੱਬਰ ਨੇ ਫ਼ਿਲਮ ‘ਕਲੀ ਜੋਟਾ’ ਫ਼ਿਲਮ ਦੀ ਕੀਤੀ ਤਾਰੀਫ, ਜਾਣੋ ਕੀ ਕਿਹਾ ਇਨ੍ਹਾਂ ਦਿੱਗਜ ਕਲਾਕਾਰਾਂ ਨੇ

ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਜਾ ਰਹੇ ਹਨ । ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਦੋਨਾਂ ਨੂੰ ਦੋਸਤਾਨਾ -੨ ਬਣਾ ਲੈਣੀ ਚਾਹੀਦੀ ਹੈ । ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਵੱਲੋਂ ਹੋਰ ਵੀ ਕਈ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਦੌਰਾਨ ਸ਼ਾਹਰੁਖ ਦੀਪਿਕਾ ਨੂੰ ਵੀ ਕਿੱਸ ਕਰਦੇ ਹੋਏ ਦਿਖਾਈ ਦਿੱਤੇ ।

image source Instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਕੋਸ਼ਿਸ਼ ਤਾਂ ਕਰੀਏ’ ਰਿਲੀਜ਼

ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕਿਹਾ ਕਿ ‘ਸ਼ਾਹਰੁਖ ਭਾਈ ਗੌਰੀ ਭਾਬੀ ਕਾ ਤੋ ਖੌਫ ਖਾਓ’। ਦਰਅਸਲ ਇਹ ਵੀਡੀਓ ਸ਼ਾਹਰੁਖ ਖ਼ਾਨ ਦੇ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੇ ਦੌਰਾਨ ਦਾ ਸੀ ।

image source Instagram

‘ਪਠਾਨ’ ਦੀ ਕਾਮਯਾਬੀ ‘ਤੇ ਪੱਬਾਂ ਭਾਰ ਸਟਾਰ ਕਾਸਟ

‘ਪਠਾਨ’ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਵੀ ਪੱਬਾਂ ਭਾਰ ਹੈ । ਫ਼ਿਲਮ ਨੇ ਭਾਰਤ ‘ਚ 335 ਕਰੋੜ ਦੀ ਕਮਾਈ ਜਦੋਂਕਿ ਦੁਨੀਆ ਭਰ ‘ਚ 542  ਕਰੋੜ ਦੀ ਕਮਾਈ ਕੀਤੀ ਹੈ। ਸਿਧਾਰਥ ਅਨੰਦ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫ਼ਿਲਮ ਸੌ ਕਰੋੜ ਦੇ ਕਲੱਬ ‘ਚ ਸ਼ਾਮਿਲ ਹੋ ਗਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network