
ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ (Shah Rukh Khan) ਦੇ ਪੁੱਤ ਆਰੀਅਨ ਖ਼ਾਨ ਨੂੰ ਵੱਡੀ ਰਾਹਤ ਮਿਲੀ ਹੈ। ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ ਲਗਾਤਾਰ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ ਬੰਬਈ ਹਾਈਕੋਰਟ (bombay high court) ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਆਰੀਅਨ ਦੀ ਤੀਜੀ ਵਾਰ ਕੋਸ਼ਿਸ਼ ਤੋਂ ਬਾਅਦ ਉਸ ਨੂੰ ਬੇਲ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਆਰੀਅਨ ਖ਼ਾਨ ਦੀ ਬੇਲ ਪਟੀਸ਼ਨ ਰੱਦ ਕੀਤੀ ਸੀ। ਦੱਸ ਦੇਈਏ ਕਿ ਆਰੀਅਨ ਖਾਨ ਨੂੰ 25 ਦਿਨਾਂ ਬਾਅਦ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ।

ਹੋਰ ਪੜ੍ਹੋ :
ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ, ਜਾਣੋਂ ਕਿਸ ਮਹੂਰਤ ‘ਚ ਮਨਾਈ ਜਾਵੇਗੀ ਦੀਵਾਲੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਆਰੀਅਨ (Aryan Khan) ਡਰੱਗ ਮਾਮਲੇ ਵਿਚ ਪਿਛਲੇ 20 ਦਿਨਾਂ ਤੋਂ ਮੁੰਬਾਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਸਨ । ਹੇਠਲੀ ਅਦਾਲਤ ਤੋਂ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ਼ ਹੋਣ ਤੋਂ ਬਾਅਦ ਸ਼ਾਹਰੁਖ ਨੂੰ ਆਪਣੇ ਬੇਟੇ ਨੂੰ ਛੱਡਾਉਣ ਲਈ ਹੁਣ ਹਾਈ ਕੋਰਟ ਦਾ ਆਸਰਾ ਸੀ ।
View this post on Instagram
ਜੇ ਆਰੀਅਨ ਨੂੰ ਜ਼ਮਾਨਤ ਨਾ ਮਿਲਦੀ ਤਾਂ ਫਿਰ ਸ਼ੁੱਕਰਵਾਰ ਨੂੰ ਉਸ ਦੀ ਜ਼ਮਾਨਤ ਐਪਲੀਕੇਸ਼ਨ 'ਤੇ ਫਿਰ ਤੋਂ ਸੁਣਵਾਈ ਹੋਣੀ ਸੀ । ਜੇ ਸ਼ੁੱਕਰਵਾਰ ਨੂੰ ਵੀ ਜ਼ਮਾਨਤ ਨਾ ਮਿਲਦੀ ਤਾਂ ਆਰੀਅਨ ਦਾ ਜੇਲ੍ਹ ਤੋਂ ਬਾਹਰ ਆਉਣ ਦਾ ਇੰਤਜ਼ਾਰ ਲੰਬਾ ਹੋ ਜਾਂਦਾ ।ਇਸ ਦੀ ਵਜ੍ਹਾ ਨਾਲ ਇਨ੍ਹਾਂ ਦੋਵਾਂ ਦੀ ਦੀਵਾਲੀ ਦੀਆਂ ਖੁਸ਼ੀਆਂ 'ਤੇ ਗ੍ਰਹਿ ਲਗ ਸਕਦਾ ਸੀ ।
View this post on Instagram