ਵੱਡੇ ਹਾਦਸੇ ਦਾ ਸ਼ਿਕਾਰ ਹੋਏ ਸ਼ਾਹਿਦ ਕਪੂਰ, ਗੰਭੀਰ ਰੂਪ ’ਚ ਹੋਏ ਜ਼ਖਮੀ, ਪੰਜਾਬ ਦੇ ਮੋਹਾਲੀ ’ਚ ਚੱਲ ਰਹੀ ਸੀ ਸ਼ੂਟਿੰਗ

written by Rupinder Kaler | January 11, 2020

ਸ਼ਾਹਿਦ ਕਪੂਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ । ਸ਼ਾਹਿਦ ਆਪਣੀ ਆਉਣ ਵਾਲੀ ਫ਼ਿਲਮ 'ਜਰਸੀ' ਦੇ ਸੈਟ 'ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹਿਦ ਪੀਸੀਏ ਕ੍ਰਿਕਟ ਸਟੇਡੀਅਮ ਮੋਹਾਲੀ ਵਿਖੇ ਇੱਕ ਸੀਨ ਦੀ ਸ਼ੂਟਿੰਗ ਕਰ ਰਿਹਾ ਸੀ ਕਿ ਉਨ੍ਹਾਂ ਦੇ ਮੂੰਹ 'ਤੇ ਗੇਂਦ ਲੱਗ ਗਈ। ਸ਼ਾਹਿਦ ਸ਼ਾਟ ਦੇਣ ਲਈ ਪ੍ਰੈਕਟਿਸ ਕਰ ਰਿਹਾ ਸੀ, ਜਦੋਂ ਗੇਂਦ ਅਚਾਨਕ ਆ ਕੇ ਉਨ੍ਹਾਂ ਦੇ ਹੇਠਲੇ ਬੁੱਲ੍ਹ 'ਤੇ ਲੱਗ ਗਈ । https://www.instagram.com/p/B5HYwdmHocb/ ਇਸ ਹਾਦਸੇ ਦੌਰਾਨ ਉਹਨਾਂ ਦੇ ਬੁੱਲਾਂ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ । ਉਨ੍ਹਾਂ ਨੂੰ 13 ਟਾਂਕੇ ਲਗਾਏ ਗਏ। ਹੁਣ ਉਹ ਹੁਣ ਠੀਕ ਹਨ, ਪਰ ਸੱਟ ਕਾਫੀ ਡੂੰਘੀ ਸੀ। ਮੀਡੀਆ ਰਿਪੋਰਟਸ ਮੁਤਾਬਕ ਇਹ ਖ਼ਬਰ ਸੁਣਦਿਆਂ ਹੀ ਮੀਰਾ ਚੰਡੀਗੜ੍ਹ ਲਈ ਰਵਾਨਾ ਹੋ ਗਈ। https://www.instagram.com/p/B4K6roEnkpC/ ਇਸ ਤੋਂ ਬਾਅਦ ਐਕਟਰ ਅਗਲੇ ਕੁਝ ਦਿਨਾਂ ਲਈ ਬ੍ਰੇਕ ਲੈਣਗੇ। ਸ਼ਾਹਿਦ ਕਪੂਰ ਹੁਣ ਜ਼ਖ਼ਮ ਠੀਕ ਹੋਣ ਤੋਂ ਬਾਅਦ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। 'ਜਰਸੀ' ਇੱਕ ਪ੍ਰਤਿਭਾਸ਼ਾਲੀ ਪਰ ਨਾਕਾਮਯਾਬ ਕ੍ਰਿਕਟਰ ਦੀ ਕਹਾਣੀ ਹੈ। ਇਹ ਕ੍ਰਿਕਟਰ ਆਪਣੀ 30 ਸਾਲਾ ਉਮਰ ਦੇ ਅਖੀਰ 'ਚ ਭਾਰਤੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਨ ਦੀ ਇੱਛਾ ਨਾਲ ਮੈਦਾਨ 'ਚ ਪਰਤਣ ਦਾ ਫ਼ੈਸਲਾ ਕਰਦਾ ਹੈ। https://www.instagram.com/p/B6DQIfOncie/

0 Comments
0

You may also like