ਵੱਡੇ ਹਾਦਸੇ ਦਾ ਸ਼ਿਕਾਰ ਹੋਏ ਸ਼ਾਹਿਦ ਕਪੂਰ, ਗੰਭੀਰ ਰੂਪ ’ਚ ਹੋਏ ਜ਼ਖਮੀ, ਪੰਜਾਬ ਦੇ ਮੋਹਾਲੀ ’ਚ ਚੱਲ ਰਹੀ ਸੀ ਸ਼ੂਟਿੰਗ

Written by  Rupinder Kaler   |  January 11th 2020 05:11 PM  |  Updated: January 11th 2020 05:11 PM

ਵੱਡੇ ਹਾਦਸੇ ਦਾ ਸ਼ਿਕਾਰ ਹੋਏ ਸ਼ਾਹਿਦ ਕਪੂਰ, ਗੰਭੀਰ ਰੂਪ ’ਚ ਹੋਏ ਜ਼ਖਮੀ, ਪੰਜਾਬ ਦੇ ਮੋਹਾਲੀ ’ਚ ਚੱਲ ਰਹੀ ਸੀ ਸ਼ੂਟਿੰਗ

ਸ਼ਾਹਿਦ ਕਪੂਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ । ਸ਼ਾਹਿਦ ਆਪਣੀ ਆਉਣ ਵਾਲੀ ਫ਼ਿਲਮ 'ਜਰਸੀ' ਦੇ ਸੈਟ 'ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹਿਦ ਪੀਸੀਏ ਕ੍ਰਿਕਟ ਸਟੇਡੀਅਮ ਮੋਹਾਲੀ ਵਿਖੇ ਇੱਕ ਸੀਨ ਦੀ ਸ਼ੂਟਿੰਗ ਕਰ ਰਿਹਾ ਸੀ ਕਿ ਉਨ੍ਹਾਂ ਦੇ ਮੂੰਹ 'ਤੇ ਗੇਂਦ ਲੱਗ ਗਈ। ਸ਼ਾਹਿਦ ਸ਼ਾਟ ਦੇਣ ਲਈ ਪ੍ਰੈਕਟਿਸ ਕਰ ਰਿਹਾ ਸੀ, ਜਦੋਂ ਗੇਂਦ ਅਚਾਨਕ ਆ ਕੇ ਉਨ੍ਹਾਂ ਦੇ ਹੇਠਲੇ ਬੁੱਲ੍ਹ 'ਤੇ ਲੱਗ ਗਈ ।

https://www.instagram.com/p/B5HYwdmHocb/

ਇਸ ਹਾਦਸੇ ਦੌਰਾਨ ਉਹਨਾਂ ਦੇ ਬੁੱਲਾਂ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ । ਉਨ੍ਹਾਂ ਨੂੰ 13 ਟਾਂਕੇ ਲਗਾਏ ਗਏ। ਹੁਣ ਉਹ ਹੁਣ ਠੀਕ ਹਨ, ਪਰ ਸੱਟ ਕਾਫੀ ਡੂੰਘੀ ਸੀ। ਮੀਡੀਆ ਰਿਪੋਰਟਸ ਮੁਤਾਬਕ ਇਹ ਖ਼ਬਰ ਸੁਣਦਿਆਂ ਹੀ ਮੀਰਾ ਚੰਡੀਗੜ੍ਹ ਲਈ ਰਵਾਨਾ ਹੋ ਗਈ।

https://www.instagram.com/p/B4K6roEnkpC/

ਇਸ ਤੋਂ ਬਾਅਦ ਐਕਟਰ ਅਗਲੇ ਕੁਝ ਦਿਨਾਂ ਲਈ ਬ੍ਰੇਕ ਲੈਣਗੇ। ਸ਼ਾਹਿਦ ਕਪੂਰ ਹੁਣ ਜ਼ਖ਼ਮ ਠੀਕ ਹੋਣ ਤੋਂ ਬਾਅਦ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। 'ਜਰਸੀ' ਇੱਕ ਪ੍ਰਤਿਭਾਸ਼ਾਲੀ ਪਰ ਨਾਕਾਮਯਾਬ ਕ੍ਰਿਕਟਰ ਦੀ ਕਹਾਣੀ ਹੈ। ਇਹ ਕ੍ਰਿਕਟਰ ਆਪਣੀ 30 ਸਾਲਾ ਉਮਰ ਦੇ ਅਖੀਰ 'ਚ ਭਾਰਤੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਨ ਦੀ ਇੱਛਾ ਨਾਲ ਮੈਦਾਨ 'ਚ ਪਰਤਣ ਦਾ ਫ਼ੈਸਲਾ ਕਰਦਾ ਹੈ।

https://www.instagram.com/p/B6DQIfOncie/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network