ਐਕਸ ਗਰਲ ਫ੍ਰੈਂਡ ਕਰੀਨਾ ਕਪੂਰ ਦੇ ਵਿਆਹ ਦੇ ਸੱਦੇ 'ਤੇ ਸ਼ਾਹਿਦ ਕਪੂਰ ਨੇ ਦੱਸੀ ਇਹ ਗੱਲ, ਦਿਲ ਦਾ ਦਰਦ ਆਇਆ ਸਾਹਮਣੇ   

Written by  Rupinder Kaler   |  June 13th 2019 10:56 AM  |  Updated: June 13th 2019 10:56 AM

ਐਕਸ ਗਰਲ ਫ੍ਰੈਂਡ ਕਰੀਨਾ ਕਪੂਰ ਦੇ ਵਿਆਹ ਦੇ ਸੱਦੇ 'ਤੇ ਸ਼ਾਹਿਦ ਕਪੂਰ ਨੇ ਦੱਸੀ ਇਹ ਗੱਲ, ਦਿਲ ਦਾ ਦਰਦ ਆਇਆ ਸਾਹਮਣੇ   

ਸ਼ਾਹਿਦ ਕਪੂਰ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਸ਼ਾਹਿਦ ਨੂੰ ਕਦੇ ਵੀ, ਜੇ ਉਹਨਾਂ ਦੀ ਪਤਨੀ ਜਾਂ ਫਿਰ ਐਕਸ ਗਰਲ ਫ੍ਰੈਂਡ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਸ ਤੇ ਖੁੱਲ ਕੇ ਗੱਲ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਸ਼ੋਅ ਵਿੱਚ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ ।

https://www.instagram.com/p/ByhDm6anApq/

ਸ਼ਾਹਿਦ ਦੀ ਐਕਸ ਗਰਲ ਫ੍ਰੈਂਡ ਪ੍ਰਿਯੰਕਾ ਚੋਪੜਾ ਨੇ ਪਿਛਲੇ ਸਾਲ ਵਿਆਹ ਕੀਤਾ ਹੈ । ਇਸ ਵਿਆਹ ਵਿੱਚ ਆਉਣ ਲਈ ਪ੍ਰਿਯੰਕਾ ਨੇ ਸ਼ਾਹਿਦ ਨੂੰ ਇਨਵਾਈਟ ਵੀ ਕੀਤਾ ਸੀ । ਪਰ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕਰੀਨਾ ਨੇ ਉਹਨਾਂ ਨੂੰ ਵਿਆਹ ਵਿੱਚ ਬੁਲਾਇਆ ਸੀ ਤਾਂ ਇਸ ਤੇ ਸ਼ਾਹਿਦ ਨੇ ਕਿਹਾ ਕਿ ਇਹ ਗੱਲ ਬਹੁਤ ਪੁਰਾਣੀ ਹੈ । ਇਸ ਲਈ ਉਹਨਾਂ ਨੂੰ ਯਾਦ ਨਹੀਂ ਕਿ ਕਰੀਨਾ ਨੇ ਉਹਨਾਂ ਨੂੰ ਆਪਣੇ ਵਿਆਹ ਵਿਚ ਬੁਲਾਇਆ ਸੀ ਜਾਂ ਨਹੀਂ ।

https://www.instagram.com/p/ByXEcwvH7ub/

ਸ਼ਾਹਿਦ ਦੀ ਇਸ ਗੱਲ ਤੋਂ ਲੱਗਦਾ ਹੈ ਕਿ ਬੇਬਾਕ ਹੋਣ ਦੇ ਬਾਵਜੂਦ ਉਹ ਇਸ ਤੇ ਕੋਈ ਵੀ ਖੁਲਾਸਾ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਇਹ ਮਾਮਲਾ ਉਹਨਾਂ ਦੇ ਦਿਲ ਨਾਲ ਜੁੜਿਆ ਹੋਇਆ ਹੈ ।

https://www.instagram.com/p/Bx30qjhnBnD/

ਖ਼ਬਰਾਂ ਦੀ ਮੰਨੀਏ ਤਾਂ ਕਰੀਨਾ ਤੋਂ ਬ੍ਰੇਕਅਪ ਹੋਣ ਤੋਂ ਬਾਅਦ ਸ਼ਾਹਿਦ ਪੂਰੀ ਤਰ੍ਹਾਂ ਟੁੱਟ ਗਏ ਸਨ । ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਛੇਤੀ ਹੀ ਉਹਨਾਂ ਦੀ ਫ਼ਿਲਮ ਕਬੀਰ ਸਿੰਘ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਦੀ ਕਹਾਣੀ ਵੀ ਸ਼ਾਹਿਦ ਦੇ ਜੀਵਨ ਦੇ ਇਰਦ-ਗਿਰਦ ਘੁੰਮਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network