ਸ਼ਾਹਿਦ ਕਪੂਰ ਨੇ ਕੱਪੜੇ ਬਦਲਦੇ ਹੋਏ ਮੀਰਾ ਕਪੂਰ ਦੀ ਵੀਡੀਓ ਕੀਤੀ ਸ਼ੇਅਰ, ਗੁੱਸੇ ਵਿੱਚ ਲਾਲ ਹੋਈ ਮੀਰਾ

written by Rupinder Kaler | November 01, 2021

ਬਾਲੀਵੁੱਡ ਅਦਾਕਾਰ shahid kapoor  ਨੇ  ਮੀਰਾ ਰਾਜਪੂਤ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਹੜਾ ਕਿ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਮੀਰਾ ਰਾਜਪੂਤ ਨੂੰ ਕੱਪੜੇ ਪਹਿਨਦੇ ਹੋਏ ਵੇਖਿਆ ਜਾ ਸਕਦਾ ਹੈ ।  ਵੀਡੀਓ ’ਚ ਸ਼ਾਹਿਦ ਕਪੂਰ ਨੇ ਸਲੈਕ ਕਲਰ ਦਾ ਚਸ਼ਮਾ ਲਾ ਰੱਖਿਆ ਹੈ। ਸ਼ਾਹਿਦ ਕਪੂਰ ਨੇ ਇਹ ਸੈਲਫ਼ੀ ਵੀਡੀਓ ਬਣਾਇਆ ਹੈ। ਇਸ ਦੇ ਨਾਲ ਉਹ ਮੁਸਕਰਾ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਸ਼ਾਹਿਦ ਕਪੂਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ ਮੀਰਾ ਕਪੂਰ।’ ਦਰਅਸਲ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਮਾਲਦੀਪ ’ਚ ਛੁੱਟੀਆਂ ਮਨਾ ਰਹੇ ਹਨ।

feature image of shahid kapoor and mira rajput kapoor Pic Courtesy: Instagram

ਹੋਰ ਪੜ੍ਹੋ :

ਹੈਲੋਵੀਨ ਮੌਕੇ ‘ਤੇ ਕੁਝ ਇਸ ਤਰ੍ਹਾਂ ਤਿਆਰ ਹੋਏ ਅੰਗਦ ਬੇਦੀ ਅਤੇ ਧੀ ਮੇਹਰ, ਨੇਹਾ ਧੂਪੀਆ ਨੇ ਸ਼ੇਅਰ ਕੀਤੀਆਂ ਇਹ ਤਸਵੀਰਾਂ

shahid kapoor wished happy birthday to his wife mira rajput-min Pic Courtesy: Instagram

ਇਸ ਦੋਰਾਨ ਦੋਵੇਂ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕਰ ਰਹੇ ਹਨ। ਕਈ ਲੋਕ ਸ਼ਾਹਿਦ ਕਪੂਰ ਨੂੰ ਇਸ ਵੀਡੀਓ ਲਈ ਟ੍ਰੋਲ ਵੀ ਕਰ ਰਹੇ ਹਨ। ਉੱਥੇ, ਇਸ ’ਤੇ Mira rajput ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ ਹੈ, ‘ਕੀ ਕੀਤਾ? ਹੁਣੇ ਦੱਸਦੀ ਹਾਂ ਰੁਕੋ।’ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਦੋ ਬੱਚੇ ਹਨ।

 

View this post on Instagram

 

A post shared by Shahid Kapoor (@shahidkapoor)

ਦੋਵੇਂ ਅਕਸਰ ਇਕ-ਦੂਜੇ ਨਾਲ ਡਿਨਰ ਡੇਟ ਜਾਂ ਫਿਲਮ ਡੇਟ ’ਤੇ ਨਜ਼ਰ ਆਉਂਦੇਹਨ। ਦੋਵਾਂ ਦੀ ਕਮਿਸਟਰੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਸ਼ਾਹਿਦ ਕਪੂਰ ਫਿਲਮ ਅਭਿਨੇਤਾ ਹਨ। ਉਨ੍ਹਾਂ ਕਈ ਫਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਫਿਲਮਾਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਉਹ ਕਈ ਫਿਲਮਾਂ ’ਚ ਨਜ਼ਰ ਆਉਣ ਵਾਲੇ ਹਨ।

You may also like