ਸ਼ਾਹਰੁਖ ਦੀ 'ਜ਼ੀਰੋ' 'ਚ 'ਹੀਰ ਬਦਨਾਮ' , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ

Written by  Aaseen Khan   |  December 21st 2018 03:19 PM  |  Updated: December 21st 2018 03:19 PM

ਸ਼ਾਹਰੁਖ ਦੀ 'ਜ਼ੀਰੋ' 'ਚ 'ਹੀਰ ਬਦਨਾਮ' , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ

ਸ਼ਾਹਰੁਖ ਦੀ 'ਜ਼ੀਰੋ' 'ਚ 'ਹੀਰ ਬਦਨਾਮ' , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ : ਸ਼ਾਹਰੁਖ ਖਾਨ ਦੀ ਬਹੁ ਚਰਚਿਤ ਫਿਲਮ 'ਜ਼ੀਰੋ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਬਾਕਸ ਆਫਿਸ ਦੀ ਖਿੜਕੀ 'ਤੇ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜਿੱਥੇ ਫਿਲਮ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਫਿਲਮ ਦਾ ਇੱਕ ਹੋਰ ਗਾਣਾ ' ਹੀਰ ਬਦਨਾਮ' ਵੀ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਗਾਇਕ ਰੋਮੀ ਨੇ ਆਵਾਜ਼ ਦਿੱਤੀ ਹੈ। ਗਾਣੇ ਦੇ ਲਿਰਿਕਿਸ ਕੁਮਾਰ ਨੇ ਲਿਖੇ ਹਨ। ਹੀਰ ਬਦਨਾਮ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਤਾਨਿਸ਼ਕ ਬਗਚੀ ਵੱਲੋਂ ਕੀਤਾ ਗਿਆ ਹੈ।

https://www.youtube.com/watch?v=uCJTMo6Vnxs

ਉੱਥੇ ਹੀ ਗਾਣੇ ਨੂੰ ਕੰਪੋਜ਼ ਅਤੇ ਪ੍ਰੋਗਰਾਮ ਮਿਊਜ਼ਿਕ ਡਾਇਰੈਕਟਰ ਤਾਨਿਸ਼ਕ ਬਗਚੀ ਨੇ ਹੀ ਕੀਤਾ ਹੈ।ਇਸ ਗਾਣੇ 'ਚ ਸ਼ਾਹਰੁਖ ਖਾਨ ਜਿਹੜੇ ਬਾਊਆ ਦੇ ਕਿਰਦਾਰ 'ਚ ਹਨ ਅਤੇ ਕੈਟਰੀਨਾ ਕੈਫ ਵਿਚਕਾਰ ਨੋਕ ਝੋਕ , ਪਿਆਰ ਅਤੇ ਝਗੜਾ ਦਿਖਾਇਆ ਗਿਆ ਹੈ। ਫਿਲਮ ਦੀ ਗੱਲ ਕਰੀਏ ਤਾ ਫਿਲਮ 'ਚ ਕੈਟਰੀਨਾ ਕੈਫ ਅਤੇ ਸ਼ਾਹਰੁਖ ਖਾਨ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ।

https://www.facebook.com/ptcpunjabi/videos/2167882553528378/

ਹੋਰ ਪੜ੍ਹੋ : ਹੁਣ ਅਲਫਾਜ਼ ਬਣਨ ਜਾ ਰਹੇ ਹਨ ‘ਵੱਡਾ ਕਲਾਕਾਰ’ ,ਦੇਖੋ ਵੀਡੀਓ

ਇਸ ਪੰਜਾਬੀ ਗਾਣੇ ਦਾ ਜ਼ਿਕਰ ਸ਼ਾਹਰੁਖ ਖਾਨ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੰਰਵਿਊ 'ਚ ਵੀ ਕੀਤਾ ਸੀ। ਉੱਥੇ ਹੀ ਫਿਲਮ 'ਚ ਇੱਕ ਹੋਰ ਗਾਣਾ ਹੈ ਜਿਸ ਨੂੰ ਪੰਜਾਬੀ ਸੂਫ਼ੀ ਗਾਇਕ ਭੈਣਾਂ ਨੂਰਾਂ ਸਿਸਟਰਜ਼ ਨੇ ਵੀ ਗਾਇਆ ਹੈ। ਫਿਲਮ ਦੇ ਗਾਣਿਆਂ ਅਤੇ ਰਿਲੀਜ਼ ਦੇ ਪਹਿਲੇ ਦਿਨ ਤਾਂ ਜ਼ੀਰੋ ਫਿਲਮ ਨੂੰ ਬਹੁਤ ਪਿਆਰ ਮਿਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਦਰਸ਼ਕਾਂ ਦਾ ਇਹ ਪਿਆਰ ਕਦੋਂ ਤੱਕ ਬਰਕਰਾਰ ਰਹਿੰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network